ਮਾਪਿਆਂ ਦੇ ਕਾਤਲ ਦੋਸ਼ੀ ਪੁੱਤ ਨੂੰ ਫਾਂਸੀ ਦੀ ਸਜ਼ਾ, ਫ਼ੈਸਲਾ ਸੁਣਾਉਂਦਿਆ ਅਦਾਲਤ ਨੇ ਦਿੱਤਾ 'ਮਹਾਭਾਰਤ' ਦਾ ਹਵਾਲਾ

Tuesday, Jan 24, 2023 - 02:18 PM (IST)

ਛੱਤੀਸਗੜ੍ਹ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਇਕ ਅਦਾਲਤ ਨੇ 47 ਸਾਲਾ ਇਕ ਵਿਅਕਤੀ ਨੂੰ ਫ਼ਾਸੀ ਦੀ ਸਜ਼ਾ ਸੁਣਾਈ ਹੈ। ਦਰਅਸਲ ਸ਼ਖ਼ਸ ਨੇ ਆਪਣੇ ਮਾਤਾ-ਪਿਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਮਾਮਲੇ ਵਿਚ ਦੋ ਹੋਰ ਦੋਸ਼ੀਆਂ ਜਿਨ੍ਹਾਂ ਨੇ ਕਤਲ ਦੇ ਦੋਸ਼ੀ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਸੀ, ਨੂੰ ਵੀ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਸੁਰੇਸ਼ ਪ੍ਰਸਾਦ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ ਸ਼ੈਲੇਦ ਕੁਮਾਰ ਤਿਵਾੜੀ ਦੀ ਅਦਾਲਤ ਨੇ ਮਾਮਲੇ ਵਿਚ ਫ਼ੈਸਲਾ ਸੁਣਾਇਆ। 

ਇਹ ਵੀ ਪੜ੍ਹੋ-  'ਭਾਰਤ ਜੋੜੋ ਯਾਤਰਾ' 'ਚ ਰਾਹੁਲ ਦਾ ਹਮਸ਼ਕਲ ਬਣਿਆ ਖਿੱਚ ਦਾ ਕੇਂਦਰ, ਟੀ-ਸ਼ਰਟ ਪਹਿਨੇ ਹੋਏ ਆਇਆ ਨਜ਼ਰ

ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ 'ਮਹਾਭਾਰਤ' ਦਾ ਦਿੱਤਾ ਹਵਾਲਾ

ਇਸ ਘਟਨਾ ਨੂੰ ਦੁਰਲੱਭ ਤੋਂ ਦੁਰਲੱਭ ਦੱਸਦਿਆਂ ਅਦਾਲਤ ਨੇ ਸੰਦੀਪ ਜੈਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਵਕੀਲ ਸ਼ਰਮਾ ਨੇ ਦੱਸਿਆ ਕਿ 310 ਪੰਨਿਆਂ ਦੇ ਫ਼ੈਸਲੇ 'ਚ ਅਦਾਲਤ ਨੇ 'ਮਹਾਭਾਰਤ' ਦੇ ਕੁਝ ਅੰਸ਼ਾਂ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਮੌਤ ਦੀ ਸਜ਼ਾ ਦੋਸ਼ੀਆਂ ਲਈ ਢੁੱਕਵੀਂ ਸਜ਼ਾ ਹੋਵੇਗੀ, ਤਾਂ ਜੋ ਕੋਈ ਵੀ ਮਾਤਾ-ਪਿਤਾ ਦੇ ਕਤਲ ਵਰਗਾ ਘਿਨਾਉਣਾ ਅਪਰਾਧ ਕਰਨ ਦੀ ਹਿੰਮਤ ਨਾ ਕਰ ਸਕੇ।

PunjabKesari

ਦੋਸ਼ੀ ਸੰਦੀਪ ਨੇ ਮਾਪਿਆਂ ਨੂੰ ਮਾਰੀ ਸੀ ਗੋਲ਼ੀ

ਵਕੀਲ ਅਨੁਸਾਰ 1 ਜਨਵਰੀ 2018 ਨੂੰ ਸੰਦੀਪ ਨੇ ਆਪਣੇ ਪਿਤਾ, ਸ਼ਹਿਰ ਦੇ ਉੱਘੇ ਵਪਾਰੀ ਅਤੇ ਸਮਾਜ ਸੇਵੀ ਰਾਵਲਮਲ ਜੈਨ (72) ਅਤੇ ਮਾਂ ਸੁਰਜੀ ਬਾਈ ਜੈਨ (67) ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਸਬੂਤਾਂ ਦੇ ਆਧਾਰ 'ਤੇ ਸੰਦੀਪ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਸੀ ਕਿਉਂਕਿ ਮ੍ਰਿਤਕ ਤੋਂ ਇਲਾਵਾ ਸੰਦੀਪ ਹੀ ਇਕੱਲਾ ਵਿਅਕਤੀ ਸੀ, ਜੋ ਘਟਨਾ ਸਮੇਂ ਘਰ 'ਚ ਮੌਜੂਦ ਸੀ।

ਇਹ ਵੀ ਪੜ੍ਹੋ-  ਭਾਰਤੀਆਂ ਲਈ ਖੁਸ਼ਖ਼ਬਰੀ; ਵੀਜ਼ਾ ਦੀ ਉਡੀਕ ਘੱਟ ਕਰਨ ਲਈ US ਨੇ ਕੀਤੀ ਨਵੀਂ ਪਹਿਲ

ਜਾਇਦਾਦ ਸਮੇਤ ਕਈ ਮੁੱਦਿਆਂ 'ਤੇ ਸਨ ਮਤਭੇਦ 

ਸ਼ਰਮਾ ਅਨੁਸਾਰ ਅਦਾਲਤ 'ਚ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਤਾ-ਪੁੱਤਰ 'ਚ ਜਾਇਦਾਦ ਸਮੇਤ ਕਈ ਮੁੱਦਿਆਂ 'ਤੇ ਮਤਭੇਦ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਘਰ ਦੇ ਅੰਦਰ ਬਣੇ ਮੰਦਰ 'ਚ ਪੂਜਾ-ਪਾਠ ਕਰਨ ਲਈ ਸ਼ਿਵਨਾਥ ਨਦੀ ਤੋਂ ਪਾਣੀ ਲਿਆਉਣ ਲਈ ਕਿਹਾ ਸੀ, ਜਿਸ ਤੋਂ ਉਹ ਗੁੱਸੇ 'ਚ ਆ ਗਿਆ। ਸ਼ਰਮਾ ਮੁਤਾਬਕ ਸੰਦੀਪ ਨੂੰ ਡਰ ਸੀ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਆਪਣੀ ਜਾਇਦਾਦ ਤੋਂ ਵਾਂਝੇ ਕਰ ਦੇਣਗੇ, ਇਸ ਲਈ ਉਸ ਨੇ ਦੋਵਾਂ ਦਾ ਕਤਲ ਕਰ ਦਿੱਤਾ।

PunjabKesari

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੰਦੀਪ ਨੂੰ ਆਈ. ਪੀ. ਸੀ ਦੀ ਧਾਰਾ-302 ਤਹਿਤ ਮੌਤ ਦੀ ਸਜ਼ਾ ਸੁਣਾਈ ਹੈ। ਸ਼ਰਮਾ ਅਨੁਸਾਰ ਇਸ ਘਟਨਾ ਲਈ ਪਿਸਤੌਲ ਸਪਲਾਈ ਕਰਨ ਦੇ ਦੋਸ਼ੀ ਭਗਤ ਸਿੰਘ ਗੁਰੂਦੱਤ ਅਤੇ ਸ਼ੈਲੇਂਦਰ ਸਾਗਰ ਨੂੰ ਅਦਾਲਤ ਨੇ 5-5 ਸਾਲ ਦੀ ਕੈਦ ਅਤੇ ਇਕ-ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ


Tanu

Content Editor

Related News