ਛੱਤੀਸਗੜ੍ਹ : ITBP ਕੈਂਪ ''ਚ ਜਵਾਨਾਂ ਵਿਚਾਲੇ ਫਾਇਰਿੰਗ, 6 ਦੀ ਮੌਤ

12/4/2019 11:24:34 AM

ਨਾਰਾਇਣਪੁਰ— ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਇਕ ਜਵਾਨ ਨੇ ਆਪਣੇ ਸਾਥੀ ਦੇ ਜਵਾਨਾਂ 'ਤੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ 5 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉੱਥੇ ਹੀ 3 ਜਵਾਨ ਜ਼ਖਮੀ ਹੋ ਗਏ ਹਨ।

ਕਡੇਨਾਰ ਸਥਿਤ ਆਈ.ਟੀ.ਬੀ.ਪੀ. ਦੇ ਕੈਂਪ 'ਚ ਇਹ ਘਟਨਾ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਜਵਾਨ ਦੀ ਵੀ ਮੌਤ ਹੋ ਗਈ। ਫਿਲਹਾਲ ਜ਼ਖਮੀ ਜਵਾਨਾਂ ਨੂੰ ਰਾਜਧਾਨੀ ਰਾਏਪੁਰ ਲਿਆਂਦਾ ਜਾ ਰਿਹਾ ਹੈ। ਰੇਂਜ ਦੇ ਆਈ.ਜੀ. ਪੀ. ਸੁੰਦਰਰਾਜ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha