ਛੱਤੀਸਗੜ੍ਹ 'ਚ ਹੋਮਿਓਪੈਥੀ ਦਵਾਈ ਨੂੰ ਨਸ਼ੇ ਲਈ ਇਸਤੇਮਾਲ ਕਰਨ ਨਾਲ 8 ਦੀ ਮੌਤ

Thursday, May 06, 2021 - 04:15 PM (IST)

ਛੱਤੀਸਗੜ੍ਹ 'ਚ ਹੋਮਿਓਪੈਥੀ ਦਵਾਈ ਨੂੰ ਨਸ਼ੇ ਲਈ ਇਸਤੇਮਾਲ ਕਰਨ ਨਾਲ 8 ਦੀ ਮੌਤ

ਬਿਲਾਸਪੁਰ- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਅਲਕੋਹਲਯੁਕਤ ਹੋਮਿਓਪੈਥੀ ਦਵਾਈ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ 8 ਨੌਜਵਾਨਾਂ ਦੀ ਮੌਤ ਹੋ ਗਈ ਅਤੇ 5 ਨੌਜਵਾਨ ਬੀਮਾਰ ਹੋ ਗਏ ਹਨ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਬਿਲਾਸਪੁਰ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ 'ਚ ਲਾਕਡਾਊਨ ਕਾਰਨ ਸ਼ਰਾਬ ਨਹੀਂ ਮਿਲਣ 'ਤੇ ਅਲਕੋਹਲਯੁਕਤ ਹੋਮਿਓਪੈਥੀ ਸੀਰਪ ਨੂੰ ਸ਼ਰਾਬ ਦੀ ਤਰ੍ਹਾਂ ਪੀਣ ਨਾਲ ਸ਼ਹਿਰ ਦੇ ਸਿਰਗਿੱਟੀ ਥਾਣਾ ਦੇ ਕੋਰਮੀ ਪਿੰਡ 'ਚ 8 ਨੌਜਵਾਨਾਂ ਦੀ ਮੌਤ ਹੋ ਗਈ, ਉੱਥੇ ਹੀ 5 ਨੌਜਵਾਨ ਬੀਮਾਰ ਹੋ ਗਏ ਹਨ। ਬਿਲਾਸਪੁਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਕੋਰਮੀ ਪਿੰਡ ਦੇ ਧੁਰੀਪਾਰਾ ਮੁਹੱਲੇ 'ਚ ਮੰਗਲਵਾਰ ਰਾਤ ਕੁਝ ਨੌਜਵਾਨਾਂ ਨੇ ਨਸ਼ਾ ਕਰਨ ਲਈ ਸ਼ਰਾਬ ਉਪਲੱਬਧ ਨਹੀਂ ਹੋਣ 'ਤੇ ਡ੍ਰੋਸੇਰਾ-30 ਨਾਮੀ ਹੋਮਿਓਪੈਥੀ ਦਵਾਈ ਪੀ ਲਈ।

PunjabKesariਉਨ੍ਹਾਂ ਦੱਸਿਆ ਕਿ ਦੇਰ ਰਾਤ ਇਨ੍ਹਾਂ 'ਚੋਂ ਚਾਰ ਨੌਜਵਾਨਾਂ ਕਮਲੇਸ਼ ਧੁਰੀ (32), ਅਕਸ਼ੇ ਧੁਰੀ (21), ਰਾਜੇਸ਼ ਧੁਰੀ (21) ਅਤੇ ਸਮਾਰੂ ਧੁਰੀ (25) ਦੀ ਸਿਹਤ ਵਿਗੜੀ ਅਤੇ ਹਸਪਤਾਲ ਲਿਜਾਉਣ ਤੋਂ ਪਹਿਲਾਂ ਸਾਰਿਆਂ ਦੀ ਮੌਤ ਹੋ ਗਈ। ਅਗਰਵਾਲ ਨੇ ਦੱਸਿਆ ਕਿ ਚਾਰੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਕੋਰੋਨਾ ਸੰਕਰਮਣ ਦੇ ਖ਼ਦਸ਼ਏ ਨਾਲ ਬੁੱਧਵਾਰ ਸਵੇਰੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਇਸ ਦੌਰਾਨ ਮੁਹੱਲੇ ਦੇ ਖੇਮਚੰਦ ਧੁਰੀ (40), ਕੈਲਾਸ਼ ਧੁਰੀ (50) ਅਤੇ ਦੀਪਕ ਧੁਰੀ (30) ਨੇ ਵੀ ਇਸ ਦਵਾਈ ਦਾ ਸੇਵਨ ਕੀਤਾ ਸੀ ਅਤੇ ਬਾਅਦ 'ਚ ਤਿੰਨਾਂ ਦੀ ਸਿਹਤ ਖ਼ਰਾਬ ਹੋਣ 'ਤੇ ਬਿਲਾਸਪੁਰ ਦੇ ਅਪੋਲੋ ਅਤੇ ਸਿਮਸ ਹਸਪਤਾਲ 'ਚ ਦਾਖ਼ਲ ਕੀਤਾ ਸੀ, ਜਿੱਥੇ ਬੁੱਧਵਾਰ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਕ ਹੀ ਮੁਹੱਲੇ 'ਚ ਨੌਜਵਾਨਾਂ ਦੀ ਖ਼ਬਰ ਮਿਲਣ 'ਤੇ ਬੁੱਧਵਾਰ ਸ਼ਾਮ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਰਵਾਨਾ ਕੀਤਾ ਗਿਆ ਅਤੇ ਪੁੱਛ-ਗਿੱਛ ਕਰਨ 'ਤੇ 5 ਹੋਰ ਲੋਕਾਂ ਦੇ ਬੀਮਾਰ ਹੋਣ ਦੀ ਜਾਣਕਾਰੀ ਮਿਲੀ। ਇਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਕ ਹੋਮਿਓਪੈਥਿਕ ਦਵਾਈ ਨੂੰ ਸ਼ਰਾਬ ਦੀ ਤਰ੍ਹਾਂ ਪੀ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਪਿੰਡ ਨੇੜੇ ਇਕ ਹੋਮਿਓਪੈਥੀ ਡਾਕਟਰ ਦਾ ਕਲੀਨਿਕ ਹੈ, ਜਿੱਥੋਂ ਇਹ ਸਿਰਪ ਡ੍ਰੋਸੇਰਾ-30 ਉਨ੍ਹਾਂ ਨੌਜਵਾਨਾਂ ਨੇ ਪ੍ਰਾਪਤ ਕੀਤਾ ਸੀ ਅਤੇ ਅਲਕੋਹਲਯੁਕਤ ਇਸ ਸੀਰਪ ਦੀ 4-5 ਬੁੰਦਾਂ ਇਕ ਕੱਪ ਪਾਣੀ 'ਚ ਮਿਲਾ ਕੇ ਪੀਣੀ ਹੁੰਦੀ ਹੈ ਪਰ ਨੌਜਵਾਨਾਂ ਨੇ ਇਸ ਨੂੰ ਸ਼ਰਾਬ ਦੀ ਤਰ੍ਹਾਂ ਪੀ ਲਿਆ ਅਤੇ ਇਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅਗਰਵਾਲ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ


author

DIsha

Content Editor

Related News