ਛੱਤੀਸਗੜ੍ਹ: ਅਮਿਤ ਸ਼ਾਹ ਨੇ ਜਾਰੀ ਕੀਤਾ BJP ਦਾ ਸੰਕਲਪ ਪੱਤਰ

Saturday, Nov 10, 2018 - 01:44 PM (IST)

ਛੱਤੀਸਗੜ੍ਹ: ਅਮਿਤ ਸ਼ਾਹ ਨੇ ਜਾਰੀ ਕੀਤਾ BJP ਦਾ ਸੰਕਲਪ ਪੱਤਰ

ਨਵੀਂ ਦਿੱਲੀ-ਛੱਤੀਸਗੜ੍ਹ ਵਿਧਾਨ ਸਭਾ ਦੇ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਸੰਕਲਪ ਪੱਤਰ ਜਾਰੀ ਕਰ ਦਿੱਤਾ ਹੈ। ਸੰਕਲਪ ਪੱਤਰ ਜਾਰੀ ਕਰਨ ਦੇ ਦੌਰਾਨ ਸ਼ਾਹ ਦੇ ਨਾਲ ਮੁੱਖ ਮੰਤਰੀ ਰਮਨ ਸਿੰਘ ਵੀ ਮੰਚ 'ਤੇ ਮੌਜੂਦ ਸੀ। ਬੀ. ਜੇ. ਪੀ. ਨੇ ਆਪਣੇ ਸੰਕਲਪ ਪੱਤਰ 'ਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ 'ਤੇ ਖਾਸ ਧਿਆਨ ਦਿੱਤਾ ਗਿਆ । ਪਹਿਲਾਂ ਬੀ. ਜੇ. ਪੀ 4 ਨਵੰਬਰ ਨੂੰ ਮੈਨੀਫੈਸਟੋ ਜਾਰੀ ਕਰਨ ਵਾਲੀ ਸੀ ਪਰ ਫਿਰ ਬੀ. ਜੇ. ਪੀ. ਨੇ ਆਪਣੀ ਰਣਨੀਤੀ ਬਦਲਦੇ ਹੋਏ ਦੀਵਾਲੀ ਤੋਂ ਬਾਅਦ ਚੋਣਾਵੀ ਐਲਾਨ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ। ਬੀ. ਜੇ. ਪੀ. ਪੂਰੇ ਪ੍ਰਦੇਸ਼ 'ਚ ਕਮਲ ਦੀਵਾਲੀ ਮਨਾ ਰਹੀ ਸੀ। ਇਸ ਲਈ ਮੈਨੀਫੈਸਟੋ ਜਾਰੀ ਕਰਨ ਦੀ ਤਾਰੀਕ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ।

ਅਮਿਤ ਸ਼ਾਹ ਦੇ ਭਾਸ਼ਣ ਦੀਆਂ ਖਾਸ ਗੱਲਾਂ-
-ਰਮਨ ਸਿੰਘ ਨੇ ਨਕਸਲਵਾਦ ਨੂੰ ਲਗਭਗ ਖਤਮ ਕਰ ਦਿੱਤਾ ਹੈ।
-ਛੱਤੀਸਗੜ੍ਹ ਸਰਕਾਰ ਨੇ ਪਿਛੜੇ ਬੱਚਿਆਂ ਦੇ ਲਈ ਬਹੁਤ ਖਾਸ ਕੰਮ ਕੀਤਾ।
-15 ਸਾਲ ਦੇ ਅੰਦਰ ਰਮਨ ਸਿੰਘ ਸਰਕਾਰ ਨੇ ਛੱਤੀਸਗੜ੍ਹ ਨੂੰ ਬਦਲਣ ਦਾ ਯਤਨ ਕੀਤਾ ਹੈ।
- ਛੱਤੀਸਗੜ੍ਹ ਬਣਨ ਤੋਂ ਬਾਅਦ ਜਨਤਾ ਨੇ ਭਾਜਪਾ ਨੂੰ ਜਨਮਤ ਦਿੱਤਾ। ਰਮਨ ਸਿੰਘ ਸੀ. ਐੱਮ. ਬਣੇ ਅਤੇ 15 ਸਾਲ ਤੋਂ ਸੂਬੇ ਵਿਕਾਸ ਦੇ ਰਸਤੇ 'ਤੇ ਅੱਗੇ ਹਨ।
-ਰਮਨ ਸਿੰਘ ਸਰਕਾਰ ਦੀ ਉਪਲੱਬਧੀ ਹੈ ਕਿ ਇੱਥੇ ਨਕਸਲਵਾਦ 'ਤੇ ਕਾਬੂ ਪਾਇਆ ਗਿਆ ਹੈ।
-ਛੱਤੀਸਗੜ੍ਹ ਦੀ ਪਹਿਚਾਣ ਇਕ ਸਮੇਂ ਪਿਛੜੇ ਸੂਬੇ ਦੇ ਤੌਰ ਤੇ ਹੁੰਦੀ ਸੀ। ਅੱਜ ਛੱਤੀਸਗੜ੍ਹ ਪਾਵਰ ਹਬ, ਇਸਪਾਤ ਹਬ, ਐਲੂਮੀਨੀਅਮ ਹਬ ਅਤੇ ਸਿੱਖਿਆ ਹਬ ਬਣਿਆ ਹੈ। ਰਮਨ ਸਿੰਘ ਅੱਜ ਇਸ ਨੂੰ ਡਿਜੀਟਲ ਹਬ ਬਣਾਉਣ 'ਚ ਵੀ ਜੁੱਟਿਆ ਹੈ।
-ਬਾਕੀ ਦਲਾਂ ਦੇ ਲਈ ਜਿੱਤਣ-ਹਾਰਨ ਲਈ ਚੋਣਾਂ ਹੋ ਸਕਦੀਆਂ ਹਨ ਪਰ ਭਾਜਪਾ ਦੇ ਲਈ ਨਵੇਂ ਛੱਤੀਸਗੜ੍ਹ ਦੇ ਨਿਰਮਾਣ ਲਈ ਚੋਣਾਂ ਹਨ।
-ਛੱਤੀਸਗੜ੍ਹ 'ਚ ਅਸੀਂ ਦੋਬਾਰਾ ਸੱਤਾ 'ਚ ਆਵਾਂਗੇ।


author

Iqbalkaur

Content Editor

Related News