ਛੱਤੀਸਗੜ੍ਹ ਆਰਮਡ ਫ਼ੋਰਸ ਦੇ ਜਵਾਨ ਨੇ ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੀਤਾ ਕਤਲ

Sunday, Dec 25, 2022 - 11:28 AM (IST)

ਛੱਤੀਸਗੜ੍ਹ ਆਰਮਡ ਫ਼ੋਰਸ ਦੇ ਜਵਾਨ ਨੇ ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੀਤਾ ਕਤਲ

ਕਾਂਕੇਰ (ਭਾਸ਼ਾ)- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਐਤਵਾਰ ਨੂੰ ਛੱਤੀਸਗੜ੍ਹ ਆਰਮਡ ਫੋਰਸ (ਸੀ.ਏ.ਐੱਫ.) ਦੇ ਇਕ ਹੈੱਡ ਕਾਂਸਟੇਬਲ ਦਾ ਉਸ ਨਾਲ ਕੰਮ ਕਰਨ ਵਾਲੇ ਇਕ ਜਵਾਨ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਸ਼ਲਭ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਾਂਕੇਰ ਦੇ ਇਕ ਸਰਕਾਰੀ ਕਾਲਜ 'ਚ ਵਾਪਰੀ, ਜਿੱਥੇ ਸੀ.ਏ.ਐੱਫ. ਦੀ 11ਵੀਂ ਬਟਾਲੀਅਨ ਜ਼ਿਲ੍ਹੇ 'ਚ ਭਾਨੁਪ੍ਰਤਾਪਪੁਰ ਵਿਧਾਨ ਸਭਾ ਸੀਟ ਲਈ ਹਾਲ ਹੀ 'ਚ ਹੋਈ ਉਪ ਚੋਣ ਲਈ ਬਣਾਏ ਗਏ ਸਟਰਾਂਗ ਰੂਮ ਦੀ ਸੁਰੱਖਿਆ ਕਰ ਰਹੀ ਸੀ। ਸਿਨਹਾ ਅਨੁਸਾਰ ਮੁੱਢਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਪੁਰਸ਼ੋਤਮ ਸਿੰਘ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਭਗਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਸਿੰਘ ਨੇ ਕਥਿਤ ਤੌਰ 'ਤੇ ਇਸਾਸ ਰਾਈਫਲ ਨਾਲ ਗੋਲੀ ਚਲਾ ਦਿੱਤੀ।

ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਨਾਲ ਭਗਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਸਿੰਘ ਨੇ ਆਪਣੇ ਆਪ ਨੂੰ ਹਥਿਆਰ ਨਾਲ ਇਕ ਕਮਰੇ 'ਚ ਬੰਦ ਕਰ ਲਿਆ। ਸਿਨਹਾ ਅਨੁਸਾਰ ਸੀਨੀਅਰ ਅਧਿਕਾਰੀਆਂ ਦੇ ਸਮਝਾਉਣ 'ਤੇ ਉਹ ਕਮਰੇ ਤੋਂ ਬਾਹਰ ਨਿਕਲਿਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਸਾਲ 8 ਨਵੰਬਰ ਨੂੰ ਅਜਿਹੀ ਹੀ ਇਕ ਘਟਨਾ 'ਚ ਸੁਕਮਾ ਜ਼ਿਲ੍ਹੇ 'ਚ ਨੀਮ ਫ਼ੌਜੀ ਫ਼ੋਰਸਾਂ ਦੇ ਇਕ ਕੰਪਲੈਕਸ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਚਾਰ ਜਵਾਨਾਂ ਅਤੇ ਤਿੰਨ ਹੋਰ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦੇ ਇਕ ਸਹਿਕਰਮੀ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸਨ।


author

DIsha

Content Editor

Related News