ਛੱਤੀਸਗੜ੍ਹ : ਦੰਤੇਵਾੜਾ ''ਚ 32 ਨਕਸਲੀਆਂ ਨੇ ਕੀਤਾ ਆਤਮ ਸਮਰਪਣ, ਮਾਓਵਾਦ ਨੂੰ ਦੱਸਿਆ ''ਖੋਖਲ੍ਹਾ''

Monday, Oct 26, 2020 - 11:46 AM (IST)

ਰਾਏਪੁਰ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਐਤਵਾਰ ਨੂੰ 32 ਨਕਸਲੀਆਂ ਨੇ ਸਮੂਹਕ ਤੌਰ 'ਤੇ ਆਤਮ ਸਮਰਪਣ ਕੀਤਾ, ਉਨ੍ਹਾਂ 'ਚੋਂ 4 ਦੇ ਸਿਰ 'ਤੇ ਕੁੱਲ 4 ਲੱਖ ਰੁਪਏ ਦਾ ਇਨਾਮ ਸੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਦੰਤੇਵਾੜਾ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਪੱਲਵ ਨੇ ਦੱਸਿਆ ਕਿ 10 ਜਨਾਨੀਆਂ ਸਮੇਤ ਹੋਰ ਨਕਸਲੀਆਂ ਨੇ ਬਰਸੂਰ ਪੁਲਸ ਥਾਣੇ 'ਚ ਇਹ ਕਹਿੰਦੇ ਹੋਏ ਆਤਮ ਸਮਰਪਣ ਕੀਤਾ ਕਿ ਉਹ ਜ਼ਿਲ੍ਹਾ ਪੁਲਸ ਦੇ ਮੁੜ ਵਸੇਬਾ ਮੁਹਿੰਮ ਤੋਂ ਪ੍ਰਭਾਵਿਤ ਹਨ ਅਤੇ 'ਖੋਖਲ੍ਹੀ' ਮਾਓਵਾਦੀ ਵਿਚਾਰਧਾਰਾ ਤੋਂ ਨਿਰਾਸ਼ ਹੋ ਚੁਕੇ ਹਨ।

PunjabKesariਉਨ੍ਹਾਂ ਨੇ ਦੱਸਿਆ ਕਿ 32 ਨਕਸਲੀਆਂ 'ਚੋਂ 19 ਬਕੇਲੀ ਪਿੰਡ ਦੇ ਰਹਿਣ ਵਾਲੇ ਹਨ ਅਤੇ 4 ਕੋਰਕੋਟੀ ਅਤੇ ਉਦੇਨਾਰ, ਟੁਮਾਰੀਗੁੰਡਾ ਅਤੇ ਮਤਾਸੀ ਪਿੰਡ ਦੇ 3-3 ਵਿਅਕਤੀ ਹਨ। ਪੁਲਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ। ਇਹ ਨਕਸਲੀ ਦੰਡਕਾਰਨਯ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ, ਕ੍ਰਾਂਤੀਕਾਰੀ ਮਹਿਲਾ ਆਦਿਵਾਸੀ ਸੰਗਠਨ, ਚੇਤਨਾ ਨਾਟਯ ਮੰਡਲੀ (ਮਾਓਵਾਦੀਆਂ ਦੀ ਸੰਸਕ੍ਰਿਤ ਸ਼ਾਖਾ) ਅਤੇ ਜਨਤਾਨਾ ਸਰਕਾਰ ਸਮੂਹ ਤੋਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ 'ਤੇ ਪੁਲਸ ਟੀਮਾਂ 'ਤੇ ਹਮਲਾ ਕਰਨ, ਚੋਣ ਦਾ ਆਯੋਜਨ ਕਰਨ ਨਾਲ ਜੁੜੇ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਬਾਰੂਦੀ ਸੁਰੰਗ ਧਮਾਕੇ ਦਾ ਦੋਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ 4 ਦੇ ਸਿਰ ਇਕ-ਇਕ ਲੱਖ ਰੁਪਏ ਦਾ ਇਨਾਮ ਹੈ।

ਇਹ ਵੀ ਪੜ੍ਹੋ : ਦੁਸਹਿਰੇ ਦੇ ਜਸ਼ਨ ਤੋਂ ਬਾਅਦ ਦਿੱਲੀ 'ਚ ਦੁੱਗਣਾ ਹੋਇਆ ਹਵਾ ਪ੍ਰਦੂਸ਼ਣ, ਆਤਿਸ਼ਬਾਜੀ ਬਣੀ ਕਾਰਨ


DIsha

Content Editor

Related News