ਛੱਤੀਸਗੜ੍ਹ : ਸੁਕਮਾ ਐਨਕਾਊਂਟਰ ''ਚ ਫੌਜ ਦੇ 17 ਜਵਾਨ ਸ਼ਹੀਦ
Sunday, Mar 22, 2020 - 06:21 PM (IST)
ਸੁਕਮਾ (ਬਿਊਰੋ):: ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਆਂ ਅਤੇ ਪੁਲਸ ਦੇ ਵਿਚ ਹੋਏ ਮੁਕਾਬਲੇ ਦੇ ਬਾਅਦ ਲਾਪਤਾ 17 ਜਵਾਨ ਸ਼ਹੀਦ ਹੋ ਗਏ ਹਨ। ਸਾਰੇ ਜਵਾਨ ਸ਼ਨੀਵਾਰ ਤੋਂ ਲਾਪਤਾ ਸਨ। ਪੁਲਸ ਵੱਲੋਂ ਸ਼ਨੀਵਾਰ ਰਾਤ ਦੇ ਬਾਅਦ ਅੱਜ ਸਵੇਰੇ ਫਿਰ ਇਹਨਾਂ ਜਵਾਨਾਂ ਦੀ ਤਲਾਸ਼ ਲਈ ਖੋਜ ਮੁਹਿੰਮ ਚਲਾਈ ਗਈ। ਪੁਲਸ ਸੂਤਰਾਂ ਦੇ ਮੁਤਾਬਕ ਕੱਲ ਦੁਪਹਿਰ ਚਿੰਤਾਗੁਫਾ ਇਲਾਕੇ ਦੇ ਕਸਾਲਪਾੜ ਮਿਨਪਾ ਵਿਚ ਨਕਸਲੀਆਂ ਅਤੇ ਪੁਲਸ ਵਿਚਾਲੇ ਲੱਗਭਗ 5 ਘੰਟੇ ਤੱਕ ਮੁਕਾਬਲਾ ਹੋਇਆ। ਇਸ ਖੋਜ ਮੁਹਿੰਮ ਵਿਚ ਵੱਖ-ਵੱਖ ਕੈਂਪਾਂ ਤੋਂ ਲੱਗਭਗ 400 ਜਵਾਨ ਨਿਕਲੇ ਸਨ, ਜਿਹਨਾਂ ਵਿਚ ਕੇਂਦਰੀ ਸੁਰੱਖਿਆ ਬਲ, ਆਰਮ ਟਾਸਕ ਫੋਰਸ ਅਤੇ ਜ਼ਿਲਾ ਰਿਜ਼ਰਵ ਪੁਲਸ ਦੇ ਜਵਾਨ ਵੀ ਸ਼ਾਮਲ ਸਨ।
ਮੁਕਾਬਲੇ ਵਿਚ 14 ਜਵਾਨ ਜ਼ਖਮੀ ਹੋ ਗਏ, ਜਿਹਨਾਂ ਨੂੰ ਕੱਲ ਰਾਤ ਹੀ ਹੈਲੀਕਾਪਟਰ ਤੋਂ ਰਾਏਪੁਰ ਲਿਜਾਇਆ ਗਿਆ, ਜਿਹਨਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਮੁਕਾਬਲੇ ਵਿਚ 5 ਤੋਂ 6 ਨਕਸਲੀਆਂ ਦੇ ਮਾਰੇ ਜਾਣ ਦੀ ਵੀ ਖਬਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਨਕਸਲੀ ਜ਼ਖਮੀ ਵੀ ਹੋਏ ਹਨ। ਜਵਾਨਾਂ ਨੇ ਮਾਰੇ ਗਏ ਇਕ ਨਕਸਲੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਮੁਕਾਬਲੇ ਦੇ ਦੌਰਾਨ ਨਕਸਲੀਆਂ ਵੱਲੋਂ ਸੁਰੱਖਿਆ ਬਲ ਦੇ ਜਵਾਨਾਂ ਦੀਆਂ 15 ਰਾਈਫਲਾਂ ਵੀ ਲੁੱਟ ਕੇ ਲਿਜਾਣ ਦੀ ਸੂਚਨਾ ਮਿਲੀ ਸੀ।