ਪਰਿਵਾਰ ਨਾਲ ਵਿਆਹ ਸਮਾਰੋਹ ''ਚ ਗਈਆਂ 2 ਭੈਣਾਂ ਦੀ ਤਾਲਾਬ ਨਾਲ ਡੁੱਬਣ ਨਾਲ ਮੌਤ

Saturday, May 28, 2022 - 11:50 AM (IST)

ਪਰਿਵਾਰ ਨਾਲ ਵਿਆਹ ਸਮਾਰੋਹ ''ਚ ਗਈਆਂ 2 ਭੈਣਾਂ ਦੀ ਤਾਲਾਬ ਨਾਲ ਡੁੱਬਣ ਨਾਲ ਮੌਤ

ਕੋਰਬਾ (ਭਾਸ਼ਾ)- ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿਚ 2 ਕੁੜੀਆਂ ਦੀ ਤਾਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਸਰਗੁਜਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋ ਭੈਣਾਂ- ਦਿਵਿਆ ਟਿਰਕੀ (8) ਅਤੇ ਸੁਸ਼ੀਲਾ ਟਿਰਕੀ (7) ਦੀਆਂ ਲਾਸ਼ਾਂ ਉਦੈਪੁਰ ਥਾਣਾ ਖੇਤਰ ਦੇ ਦੀਵਾਲੀਆ ਪਿੰਡ 'ਚ ਇਕ ਤਾਲਾਬ ਵਿਚ ਤੈਰਦੀਆਂ ਮਿਲੀਆਂ। ਅਧਿਕਾਰੀਆਂ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਹੈ ਕਿ ਦੀਵਾਲੀਆ ਪਿੰਡ ਦੇ ਰਹਿਣ ਵਾਲੇ ਬੰਧਨ ਸਿੰਘ ਦੀਆਂ ਧੀਆਂ ਦਿਵਿਆ ਅਤੇ ਸੁਸ਼ੀਲਾ ਵੀਰਵਾਰ ਨੂੰ ਆਪਣੇ ਪਰਿਵਾਰ ਸਮੇਤ ਇਕ ਵਿਆਹ ਸਮਾਰੋਹ 'ਚ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਪਰਿਵਾਰਕ ਮੈਂਬਰ ਵਿਆਹ ਸਮਾਗਮ ਤੋਂ ਵਾਪਸ ਆਏ ਪਰ ਦੋਵੇਂ ਕੁੜੀਆਂ ਵਾਪਸ ਨਹੀਂ ਆਈਆਂ। ਇਸ ਤੋਂ ਬਾਅਦ ਉਸ ਨੇ ਕੁੜੀਆਂ ਦੀ ਭਾਲ ਸ਼ੁਰੂ ਕੀਤੀ ਪਰ ਉਹ ਨਹੀਂ ਮਿਲੀਆਂ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ 'ਚ ਸਿਲੰਡਰ ਫਟਣ ਨਾਲ ਡਿੱਗੀ ਗੁਆਂਢੀਆਂ ਦੀ ਕੰਧ, 4 ਲੋਕਾਂ ਦੀ ਮੌਤ

ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਜਦੋਂ ਪਿੰਡ ਵਾਸੀਆਂ ਨੇ ਦੋਹਾਂ ਭੈਣਾਂ ਦੀਆਂ ਲਾਸ਼ਾਂ ਤਾਲਾਬ 'ਚ ਤੈਰਦੀਆਂ ਦੇਖੀਆਂ ਤਾਂ ਉਨ੍ਹਾਂ ਨੇ ਬੰਧਨ ਸਿੰਘ ਅਤੇ ਪੁਲਸ ਨੂੰ ਸੂਚਨਾ ਦਿੱਤੀ। ਬਾਅਦ ਵਿਚ ਪਿੰਡ ਵਾਸੀਆਂ ਦੀ ਮਦਦ ਨਾਲ ਦੋਵੇਂ ਲਾਸ਼ਾਂ ਤਾਲਾਬ 'ਚੋਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਰਵਾਨਾ ਹੋਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਪੁਲਸ ਨੂੰ ਸ਼ੱਕ ਹੈ ਕਿ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਦੋਵੇਂ ਭੈਣਾਂ ਸ਼ਾਇਦ ਪਿੱਛੇ ਰਹਿ ਗਈਆਂ ਸਨ ਅਤੇ ਰਸਤੇ 'ਚ ਪਏ ਤਾਲਾਬ 'ਚ ਨਹਾਉਣ ਗਈਆਂ ਸਨ, ਜਿਸ ਦੌਰਾਨ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੇਸ਼ ਭਰ 'ਚ 193 ਕਰੋੜ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ, ਬੀਤੇ 24 ਘੰਟਿਆਂ 'ਚ ਇੰਨੇ ਨਵੇਂ ਮਾਮਲੇ ਆਏ ਸਾਹਮਣੇ


author

DIsha

Content Editor

Related News