7 ਸਾਲ ਦੇ ਬੱਚੇ ਦੇ ਮੁੰਹ ''ਚ 547 ਦੰਦ

Wednesday, Jul 31, 2019 - 11:17 PM (IST)

7 ਸਾਲ ਦੇ ਬੱਚੇ ਦੇ ਮੁੰਹ ''ਚ 547 ਦੰਦ

ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 7 ਸਾਲ ਦੇ ਬੱਚੇ ਦੇ ਮੂੰਹ ਵਿਚੋਂ 526 ਦੰਦ ਕੱਢੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੰਦ ਜਬਾੜੇ ਦੀ ਹੱਡੀ ਵਿਚ ਇਸ ਤਰ੍ਹਾਂ ਜੁੜੇ ਹੋਏ ਸਨ ਕਿ ਬਾਹਰੋਂ ਦਿਖਾਈ ਨਹੀਂ ਦਿੰਦੇ ਸਨ। 526 ਦੰਦ ਕੱਢਣ ਤੋਂ ਬਾਅਦ ਹੁਣ ਬੱਚੇ ਦੇ ਮੂੰਹ ਵਿਚ 21 ਦੰਦ ਬਚੇ ਹਨ। ਸਰਜਰੀ ਤੋਂ ਬਾਅਦ ਬੱਚੇ ਦੇ ਜਬਾੜੇ ਤੇ ਮੂੰਹ ਵਿਚ ਹੋਣ ਵਾਲਾ ਦਰਦ ਵੀ ਖਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 7 ਸਾਲ ਦੇ ਰਵਿੰਦਰ ਨਾਥ ਦੀ ਸੱਜੀ ਗੱਲ੍ਹ ’ਤੇ ਸੋਜ ਦੇਖ ਕੇ ਮਾਪਿਆਂ ਨੂੰ ਲੱਗਾ ਕਿ ਉਸ ਦਾ ਦੰਦ ਸੜ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਜਬਾੜੇ ਦੇ ਹੇਠਾਂ 526 ਦੰਦ ਹਨ। ਬੁੱਧਵਾਰ ਨੂੰ ਰਵਿੰਦਰ ਨੇ ਮੀਡੀਆ ਸਾਹਮਣੇ ਆਪਣੇ ਚਿਹਰੇ ਨੂੰ ਛੂਹ ਕੇ ਦੱਸਿਆ ਕਿ ਹੁਣ ਉਸ ਦੇ ਦੰਦ ਤੇ ਜਬਾੜੇ ਵਿਚ ਦਰਦ ਨਹੀਂ ਹੈ ਤੇ ਥੋੜ੍ਹੀ-ਬਹੁਤ ਸੋਜ ਜ਼ਰੂਰ ਹੈ।

ਡਾਕਟਰਾਂ ਨੇ ਦੱਸਿਆ ਕਿ ਇਸ ਸਰਜਰੀ ਲਈ ਬੱਚੇ ਨੂੰ ਬੜੀ ਮੁਸ਼ਕਲ ਨਾਲ ਮਨਾਉਣਾ ਪਿਆ ਭਾਵੇਂ ਉਸ ਦੇ ਮਾਪੇ ਜਲਦੀ ਮੰਨ ਗਏ ਸਨ। ਇਸ ਸਰਜਰੀ ਨੂੰ 5 ਘੰਟੇ ਦਾ ਸਮਾਂ ਲੱਗਾ ਅਤੇ ਉਸ ਤੋਂ ਬਾਅਦ ਡਾਕਟਰ ਵੀ ਇਹ ਨਹੀਂ ਦੱਸ ਸਕੇ ਕਿ ਇਹ ਕਿਸ ਬੀਮਾਰੀ ਕਾਰਨ ਹੋਏ ਹਨ। ਉਂਝ ਡਾਕਟਰਾਂ ਦਾ ਮੰਨਣਾ ਹੈ ਕਿ ਮੋਬਾਇਲ ਟਾਵਰ ਦੇ ਰੇਡੀਏਸ਼ਨ ਅਤੇ ਜੈਨੇਟਿਕ ਕਾਰਣਾਂ ਕਰ ਕੇ ਅਜਿਹਾ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ ਜਦੋਂ ਰਵਿੰਦਰ 3 ਸਾਲ ਦਾ ਸੀ ਉਦੋਂ ਮਾਪਿਆਂ ਨੇ ਉਸ ਦੀ ਸੱਜੀ ਗੱਲ੍ਹ ’ਤੇ ਸੋਜ ਦੇਖੀ ਤੇ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ। ਰਵਿੰਦਰ ਦੇ ਪਿਤਾ ਨੇ ਕਿਹਾ ਕਿ ਉਦੋਂ ਉਹ ਬਹੁਤ ਛੋਟਾ ਸੀ, ਇਸ ਲਈ ਅਸੀਂ ਵੀ ਸਰਜਰੀ ਲਈ ਬਹੁਤੀ ਹਾਮੀ ਨਹੀਂ ਭਰੀ ਸੀ। ਹੁਣ ਉਸ ਦੀ ਸਰਜਰੀ ਕਰਨ ਤੋਂ ਬਾਅਦ ਡਾਕਟਰ ਪ੍ਰਤਿਭਾ ਰਮਾਨੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਕ ਇਨਸਾਨ ਦੇ ਮੂੰਹ ਵਿਚ ਇੰਨੇ ਦੰਦ ਨਹੀਂ ਦੇਖੇ। ਉਸ ਨੇ ਕਿਹਾ ਕਿ ਘੱਟ ਤੋਂ ਘੱਟ 10 ਫੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸੈੱਲਜ਼ ਵਿਚ ਤਬਦੀਲੀ ਦੇਖੀ ਗਈ ਹੈ। ਇਹ ਤਬਦੀਲੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦੀ ਹੈ। 


author

Inder Prajapati

Content Editor

Related News