ਸਵਾਰੀਆਂ ਨਾਲ ਭਰੀ ਬੱਸ ਦਾ ਬ੍ਰੇਕ ਫੇਲ, ਟ੍ਰੈਕਟਰ ਟਰਾਲੀ ਨਾਲ ਜਾ ਟਕਰਾਈ

06/10/2018 10:38:36 PM

ਹਰਿਆਣਾ— ਚਾਰਖੀ ਦਾਦਰੀ 'ਚ ਹਰਿਆਣਾ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਇਕ ਬੱਸ ਦੇ ਬ੍ਰੇਕ ਫੇਲ ਹੋਣ ਨਾਲ ਉਹ ਅੱਗੇ ਚਲ ਰਹੇ ਇਕ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਟਰਾਲੀ ਨਾਲ ਟਕਰਾਉਂਦੇ ਹੀ ਬੱਸ ਰੁਕ ਗਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਇਹ ਹਾਦਸਾ ਦਾਦਰੀ ਸ਼ਹਿਰ ਦੇ ਸਭ ਤੋਂ ਭੀੜੇ ਰੋਹਤਕ ਚੌਂਕ 'ਚ ਹੋਇਆ। ਹਾਦਸੇ ਤੋਂ ਬਾਅਦ ਸਵਾਰੀਆਂ ਨੂੰ ਦੂਜੀ ਬੱਸ ਰਾਹੀਂ ਸਟੈਂਡ ਤੱਕ ਪਹੁੰਚਾਇਆ ਗਿਆ।
ਦਾਦਰੀ ਰੋਡਵੇਜ ਡਿਪੂ ਦੀ ਬੱਸ ਸ਼ਨੀਵਾਰ ਨੂੰ ਰੋਹਤਕ ਤੋਂ ਦਾਦਰੀ ਆ ਰਹੀ ਸੀ। ਬੱਸ 'ਚ ਲੱਗਭਗ 50 ਸਵਾਰੀਆਂ ਸਨ। ਬੱਸ ਜਦੋਂ ਸ਼ਹਿਰ 'ਚ ਪਹੁੰਚੀ ਤਾਂ ਰੋਹਤਕ ਫਾਟਕ ਕ੍ਰਾਸ ਕਰਦੇ ਹੀ ਉਸ ਦੇ ਬ੍ਰੇਕ ਫੇਲ ਹੋ ਗਏ। ਡਰਾਈਵਰ ਵੱਲੋਂ ਕਾਫੀ ਕੋਸ਼ਿਸ਼ ਤੋਂ ਬਾਅਦ ਬੱਸ ਅੱਗੇ ਚੱਲ ਰਹੇ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਿਸੇ ਨੂੰ ਸੱਟ ਨਹੀਂ ਲੱਗੀ ਪਰ ਹਾਦਸਾ ਹੁੰਦੇ-ਹੁੰਦੇ ਟਲ ਗਿਆ ਅਤੇ ਸਾਰੇ ਵਾਲ-ਵਾਲ ਬੱਚ ਗਏ।


Related News