ਦਾਊਦ ਦੇ ਨੇੜਲੇ ਸਾਥੀ ਟਕਲਾ ਵਿਰੁੱਧ ਦੋਸ਼ ਪੱਤਰ ਦਾਖਲ
Thursday, Dec 26, 2019 - 01:30 AM (IST)

ਨਵੀਂ ਦਿੱਲੀ – ਸੀ. ਬੀ. ਆਈ. ਨੇ ਕੌਮਾਂਤਰੀ ਅੱਤਵਾਦੀ ਦਾਊਦ ਇਬਰਾਹੀਮ ਦੇ ਨੇੜਲੇ ਸਾਥੀ ਫਾਰੂਕ ਟਕਲਾ ਵਿਰੁੱਧ ਪਾਸਪੋਰਟ ਵਿਚ ਜਾਅਲਸਾਜ਼ੀ ਦੇ ਇਕ ਮਾਮਲੇ ਵਿਚ ਦੋਸ਼ ਪੱਤਰ ਦਾਖਲ ਕੀਤਾ ਹੈ। ਉਕਤ ਪਾਸਪੋਰਟ ਦੀ ਵਰਤੋਂ ਉਸ ਨੇ 1993 ਵਿਚ ਮੁੰਬਈ ਵਿਖੇ ਹੋਏ ਧਮਾਕਿਆਂ ਪਿੱਛੋਂ ਕਾਨੂੰਨ ਤੋਂ ਬਚਣ ਲਈ ਗਲਤ ਪਛਾਣ ਦੀ ਆੜ ਵਿਚ ਫਰਾਰ ਹੋਣ ਵਿਚ ਕੀਤੀ ਸੀ।
ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੰਮਦ ਫਾਰੂਕ ਉਰਫ ਫਾਰੂਕ ਟਕਲਾ ਨੂੰ 8 ਮਾਰਚ 2018 ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਅੱਡੇ ਤੋਂ ਉਸ ਸਮੇਂ ਫੜਿਆ ਸੀ ਜਦੋਂ ਉਹ ਦੁਬਈ ਤੋਂ ਏਅਰ ਇੰਡੀਆ ਦੀ ਇਕ ਉਡਾਣ ਰਾਹੀਂ ਇਥੇ ਪੁੱਜਾ ਸੀ। ਮੰਨਿਆ ਜਾਂਦਾ ਹੈ ਕਿ ਉਕਤ ਮੁਹਿੰਮ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਅੰਜਾਮ ਦਿੱਤਾ ਸੀ।