ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਕਰਨ ਵਾਲੀ ਦੀਪਤੀ ਵਿਰੁੱਧ ਚਾਰਜਸ਼ੀਟ ਦਾਇਰ
Monday, Feb 05, 2024 - 11:17 AM (IST)

ਨਵੀਂ ਦਿੱਲੀ (ਭਾਸ਼ਾ) - ਸੀ. ਬੀ. ਆਈ. ਨੇ ਇੱਕ ਖ਼ੁਦ ਬਣੀ ਜਾਂਚਕਰਤਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀ. ਬੀ. ਆਈ. ਨੇ ਦੋਸ਼ ਲਾਇਆ ਹੈ ਕਿ ਖ਼ੁਦ ਬਣੀ ਜਾਂਚਕਰਤਾ ਦੀਪਤੀ ਪਿੰਨੀਤੀ ਨੇ ਯੂ-ਟਿਊਬ ’ਤੇ ਇੱਕ ਵੀਡੀਓ ਵਿੱਚ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਬਾਰੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਪ੍ਰਮੁੱਖ ਵਿਅਕਤੀਆਂ ਦੀਆਂ ਫਰਜ਼ੀ ਚਿੱਠੀਆਂ ਪੇਸ਼ ਕੀਤੀਆਂ ਸਨ।
ਇਹ ਵੀ ਪੜ੍ਹੋ : Paytm ਪੇਮੈਂਟ ਬੈਂਕ ਤੋਂ ਦੂਜੇ ਪਲੇਟਫਾਰਮ 'ਤੇ ਜਾ ਰਹੇ ਗਾਹਕ, GooglePay ਵਰਗੀਆਂ ਕੰਪਨੀਆਂ ਨੂੰ ਹੋ ਰਿਹ
ਇਕ ਵਿਸ਼ੇਸ਼ ਅਦਾਲਤ ਨੂੰ ਸੌਂਪੀ ਗਈ ਸੀ. ਬੀ. ਆਈ. ਦੀ ਰਿਪੋਰਟ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਯੂ-ਟਿਊਬ ’ਤੇ ਚਰਚਾ ਦੌਰਾਨ ਪੇਸ਼ ਕੀਤੇ ਗਏ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਸਬੰਧਤ ਦਸਤਾਵੇਜ਼ ਜਾਅਲੀ ਸਨ।
ਇਹ ਵੀ ਪੜ੍ਹੋ : ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ, ਭਾਰਤੀ ਬਾਜ਼ਾਰ ਮਜ਼ਬੂਤ
ਸੀ. ਬੀ. ਆਈ. ਨੇ ਦੀਪਤੀ ਅਤੇ ਕਾਮਥ ਵਿਰੁੱਧ ਆਈ. ਪੀ. ਸੀ. ਦੀਆਂ ਸਬੰਧਤ ਧਾਰਾਵਾਂ ਹੇਠ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿੱਚ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 465, 469 ਅਤੇ 471 ਸ਼ਾਮਲ ਹਨ।
ਇਹ ਵੀ ਪੜ੍ਹੋ : ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8