ਇਨ੍ਹਾਂ ਸ਼ਰਤਾਂ ''ਤੇ ਤੀਰਥ ਯਾਤਰੀ ਕਰ ਸਕਣਗੇ ਚਾਰ ਧਾਮ ਦੀ ਯਾਤਰਾ

08/25/2020 5:11:41 PM

ਦੇਹਰਾਦੂਨ— ਉੱਤਰਾਖੰਡ ਤੋਂ ਬਾਹਰ ਦੇ ਤੀਰਥ ਯਾਤਰੀ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਦੇ ਜ਼ਰੀਏ ਚਾਰ ਧਾਮ ਦੀ ਯਾਤਰਾ ਕਰ ਸਕਣਗੇ। ਇਸ ਲਈ ਤੀਰਥ ਯਾਤਰੀਆਂ ਨੂੰ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ। ਤੀਰਥ ਯਾਤਰਾ ਕਰਨ ਵਾਲੇ ਯਾਤਰੀ ਕੋਲ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਤੋਂ ਪ੍ਰਮਾਣਿਤ ਲੈਬ ਤੋਂ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਹੋਵੇ। ਇਸ ਤੋਂ ਇਲਾਵਾ ਯਾਤਰੀ ਕੁਆਰੰਟੀਨ ਸਮੇਂ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਯਾਤਰੀ ਸਿਹਤ ਮਾਪਦੰਡਾਂ ਦਾ ਪਾਲਣ ਕਰ ਕੇ ਦੇਵਸਥਾਨਮ ਬੋਰਡ ਤੋਂ ਈ-ਪਾਸ ਬਣਵਾ ਕੇ ਚਾਰ ਧਾਮ ਯਾਤਰਾ ਕਰ ਸਕਣਗੇ। ਚਾਰ ਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀਨਾਥ ਰਮਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਵਸਥਾਨਮ ਵਲੋਂ ਹੁਣ ਪ੍ਰਦੇਸ਼ ਤੋਂ ਬਾਹਰੀ ਲੋਕਾਂ ਨੂੰ ਸ਼ਰਤਾਂ ਨਾਲ ਚਾਰ ਧਾਮ ਯਾਤਰਾ ਦੀ ਆਗਿਆ ਹੈ। 

ਚਾਰ ਧਾਮਾਂ 'ਚ ਤੀਰਥ ਯਾਤਰੀਆਂ ਨੂੰ ਮੰਦਰਾਂ ਵਿਚ ਦਰਸ਼ਨ ਹੋ ਰਹੇ ਹਨ ਅਤੇ ਜਿਸ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਚਾਰ ਧਾਮ ਯਾਤਰਾ ਦੀ ਚੰਗੇ ਨਤੀਜੇ ਆ ਰਹੇ ਹਨ। ਥਰਮਲ ਸਕ੍ਰੀਨਿੰਗ, ਸੈਨੇਟਾਈਜ਼ੇਸ਼ਨ ਤੋਂ ਬਾਅਦ ਹੀ ਮੰਦਰਾਂ 'ਚ ਤੀਰਥ ਯਾਤਰੀਆਂ ਨੂੰ ਐਂਟਰੀ ਮਿਲ ਰਹੀ ਹੈ। ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰਮਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਰ ਧਾਮਾਂ 'ਚ ਹੌਲੀ-ਹੌਲੀ ਤੀਰਥ ਯਾਤਰੀਆਂ ਦੀ ਆਮਦ ਹੋ ਸਕੇ ਤਾਂ ਕਿ ਸੈਰ-ਸਪਾਟੇ ਨੂੰ ਰਫ਼ਤਾਰ ਮਿਲ ਸਕੇ। ਈ-ਪਾਸ ਲੈ ਕੇ ਤੀਰਥ ਯਾਤਰੀ ਦਰਸ਼ਨਾਂ ਨੂੰ ਪਹੁੰਚ ਰਹੇ ਹਨ। ਪੋਰਟਲ ਮੁਖੀ ਸੰਜੇ ਚਮੋਲੀ ਮੁਤਾਬਕ ਈ-ਪਾਸ ਲਈ ਸ਼ਰਧਾਲੂਆਂ ਵਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਯਾਤਰੀਆਂ ਨੂੰ ਉੱਚਿਤ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ।


Tanu

Content Editor

Related News