ਵਿਦੇਸ਼ਾਂ ’ਚ ਵੀ ਫੈਲਿਆ ਹੋਇਆ ਸੀ ਛਾਂਗੁਰ ਬਾਬਾ ਦਾ ਨੈੱਟਵਰਕ, ਦੁਬਈ ਤੇ ਸ਼ਾਰਜਾਹ ’ਚ 5 ਬੈਂਕ ਖਾਤਿਆਂ ਦਾ ਹੋਇਆ ਖੁਲਾਸਾ
Thursday, Jul 17, 2025 - 01:16 AM (IST)

ਲਖਨਊ- ਗੈਰ-ਕਾਨੂੰਨੀ ਢੰਗ ਨਾਲ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਜਲਾਲੂਦੀਨ ਉਰਫ਼ ਛਾਂਗੁਰ ਬਾਬਾ ਦੇ ਵਿਦੇਸ਼ੀ ਫੰਡਿੰਗ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਈ. ਡੀ. ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਸ ਦੇ ਦੁਬਈ ਤੇ ਸ਼ਾਰਜਾਹ ’ਚ 5 ਬੈਂਕ ਖਾਤੇ ਹਨ। ਇਨ੍ਹਾਂ ਖਾਤਿਆਂ ਰਾਹੀਂ ਵਿਦੇਸ਼ਾਂ ਤੋਂ ਭਾਰਤ ’ਚ ਫੰਡ ਭੇਜੇ ਜਾਂਦੇ ਸਨ। ਬਾਬਾ ਦੇ ਵਿਦੇਸ਼ੀ ਏਜੰਟ ਇਨ੍ਹਾਂ ਖਾਤਿਆਂ ’ਚ ਪੈਸੇ ਜਮ੍ਹਾ ਕਰਦੇ ਸਨ, ਜਿਸ ਦੀ ਵਰਤੋਂ ਬਾਅਦ ’ਚ ਭਾਰਤ ’ਚ ਨੈੱਟਵਰਕ ਨੂੰ ਚਲਾਉਣ ਲਈ ਕੀਤੀ ਜਾਂਦੀ ਸੀ।
ਈ. ਡੀ. ਇਨ੍ਹਾਂ ਖਾਤਿਆਂ ਨਾਲ ਸਬੰਧਤ ਲੈਣ-ਦੇਣ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਫੰਡਿੰਗ ਕਦੋਂ, ਕਿੰਨੀ ਤੇ ਕਿਸ ਮਾਧਿਅਮ ਰਾਹੀਂ ਕੀਤੀ ਗਈ ਸੀ। ਬਾਬਾ ਦੇ ਦੇਸ਼ ਵਿਰੋਧੀ ਸਰਗਰਮੀਆਂ ’ਚ ਵੀ ਸ਼ਾਮਲ ਹੋਣ ਦਾ ਦੋਸ਼ ਹੈ। ਏਜੰਸੀ ਨੂੰ ਉਮੀਦ ਹੈ ਕਿ ਬੈਂਕ ਵੇਰਵਿਆਂ ਤੋਂ ਨੈੱਟਵਰਕ ਦੇ ਹੋਰ ਵੀ ਕਈ ਲਿੰਕ ਸਾਹਮਣੇ ਆਉਣਗੇ।