ਜਾਣੋ ਆਧਾਰ ਕਾਰਡ 'ਚ ਕਿੰਨੀ ਵਾਰ ਬਦਲ ਸਕਦੇ ਹੋ ਨਾਮ, ਪਤਾ ਅਤੇ ਜਨਮ ਤਾਰੀਖ਼

Saturday, Nov 02, 2024 - 04:57 PM (IST)

ਵੈੱਬ ਡੈਸਕ- ਆਧਾਰ ਕਾਰਡ ਭਾਰਤੀ ਨਾਗਰਿਕਾਂ ਲਈ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਕਕਈ ਵਾਰ ਨਾਮ, ਲਿੰਗ ਜਾਂ ਪਤੇ 'ਚ ਗਲਤੀਆਂ ਹੁੰਦੀਆਂ ਹਨ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਇਨ੍ਹਾਂ ਬਦਲਾਵਾਂ ਲਈ ਕੁਝ ਨਿਯਮ ਬਣਾਏ ਹਨ। ਆਓ ਜਾਣਦੇ ਹਾਂ ਕਿ ਆਧਾਰ ਕਾਰਡ 'ਚ ਨਾਮ ਅਤੇ ਪਤਾ ਕਿੰਨੀ ਵਾਰ ਅਤੇ ਕਿਵੇਂ ਬਦਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਬੱਚਿਆਂ ਦਾ ਵੀ ਬਣਦਾ ਹੈ ਪੈਨ ਕਾਰਡ, ਬਸ ਕਰੋ ਇਹ ਛੋਟਾ ਜਿਹਾ ਕੰਮ

ਤਬਦੀਲੀ ਦੀ ਪ੍ਰਕਿਰਿਆ:

UIDAI ਦੀ ਵੈੱਬਸਾਈਟ 'ਤੇ ਜਾਓ ਅਤੇ ਫਾਰਮ ਡਾਊਨਲੋਡ ਕਰੋ।

ਨਜ਼ਦੀਕੀ ਆਧਾਰ ਕੇਂਦਰ 'ਤੇ ਜਾਓ ਅਤੇ ਫਾਰਮ ਭਰੋ ਅਤੇ ਜਮ੍ਹਾਂ ਕਰੋ।

ਪਛਾਣ ਪੱਤਰ ਵਰਗੇ ਜ਼ਰੂਰੀ ਦਸਤਾਵੇਜ਼ ਪੇਸ਼ ਕਰੋ।

50 ਰੁਪਏ ਦੀ ਫੀਸ ਅਦਾ ਕਰੋ।

ਬਾਇਓਮੈਟ੍ਰਿਕ ਪ੍ਰਕਿਰਿਆ (ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ) ਨੂੰ ਪੂਰਾ ਕਰੋ।

ਅਪਡੇਟ ਦੀ ਇਕ ਸਲਿੱਪ ਪ੍ਰਾਪਤ ਕਰੋ।

ਇਹ ਵੀ ਪੜ੍ਹੋ-  7 ਨਵੰਬਰ ਨੂੰ ਛੁੱਟੀ ਦਾ ਐਲਾਨ

ਨਾਮ 'ਚ ਤਬਦੀਲੀ:

ਬਦਲਣ ਦੀ ਗਿਣਤੀ:  ਨਾਮ 'ਚ ਤਬਦੀਲੀ ਸਿਰਫ਼ ਦੋ ਵਾਰ ਕੀਤੀ ਜਾ ਸਕਦੀ ਹੈ। ਜੇਕਰ ਕੋਈ ਖਾਸ ਹਾਲਾਤ ਹਨ, ਤਾਂ UIDAI ਦੀ ਖੇਤਰੀ ਸ਼ਾਖਾ ਤੋਂ ਇਜਾਜ਼ਤ ਲਈ ਜਾ ਸਕਦੀ ਹੈ।

ਬਦਲਾਅ ਦੀ ਪ੍ਰਕਿਰਿਆ: ਪਹਿਲੀ ਅਤੇ ਦੂਜੀ ਤਬਦੀਲੀ ਲਈ UIDAI ਦੀ ਵੈੱਬਸਾਈਟ 'ਤੇ ਫਾਰਮ ਭਰੋ ਅਤੇ ਜਮ੍ਹਾਂ ਕਰੋ।

ਤੀਜੇ ਬਦਲਾਅ ਲਈ ਖੇਤਰੀ ਦਫ਼ਤਰ ਜਾ ਕੇ ਸਬੂਤ ਪੇਸ਼ ਕਰਨ ਦੇ ਨਾਲ-ਨਾਲ ਉਚਿਤ ਕਾਰਨ ਵੀ ਦੱਸਣਾ ਹੋਵੇਗਾ।

ਲੋੜੀਂਦੇ ਦਸਤਾਵੇਜ਼ ਅਤੇ 50 ਰੁਪਏ ਦੀ ਫੀਸ ਜਮ੍ਹਾਂ ਕਰੋ।

ਬਾਇਓਮੈਟ੍ਰਿਕ ਜਾਣਕਾਰੀ ਪ੍ਰਦਾਨ ਕਰੋ ਅਤੇ ਇਕ ਅਪਡੇਟ ਸਲਿੱਪ ਪ੍ਰਾਪਤ ਕਰੋ।

ਇਹ ਵੀ ਪੜ੍ਹੋ-  ਬੰਬ ਦੀਆਂ ਧਮਕੀਆਂ ਦਰਮਿਆਨ ਏਅਰ ਇੰਡੀਆ ਦੇ ਜਹਾਜ਼ 'ਚੋਂ ਮਿਲਿਆ ਕਾਰਤੂਸ

ਆਧਾਰ ਕਾਰਡ 'ਚ ਲਿੰਗ ਅਤੇ ਜਨਮ ਤਾਰੀਖ਼ ਦੀ ਤਬਦੀਲੀ :

ਆਧਾਰ ਕਾਰਡ ਵਿਚ ਲਿੰਗ ਅਤੇ ਜਨਮ ਤਾਰੀਖ਼ ਨੂੰ ਜ਼ਿੰਦਗੀ 'ਚ ਸਿਰਫ਼ ਇਕ ਵਾਰ ਬਦਲਿਆ ਜਾ ਸਕਦਾ ਹੈ। ਇਹ ਜਾਣਕਾਰੀ ਮਹੱਤਵਪੂਰਨ ਹੈ ਅਤੇ ਸਹੀ ਢੰਗ ਨਾਲ ਦਰਜ ਕੀਤੀ ਜਾਣੀ ਚਾਹੀਦੀ ਹੈ।

ਇਨ੍ਹਾਂ ਪ੍ਰਕਿਰਿਆਵਾਂ ਨੂੰ ਅਪਣਾ ਕੇ ਤੁਸੀਂ ਆਧਾਰ ਕਾਰਡ 'ਚ ਜ਼ਰੂਰੀ ਬਦਲਾਅ ਕਰ ਸਕਦੇ ਹੋ। ਜੇਕਰ ਕੋਈ ਸਵਾਲ ਜਾਂ ਸਮੱਸਿਆ ਹੈ, ਤਾਂ ਤੁਸੀਂ help@uidai.gov.in 'ਤੇ ਸੰਪਰਕ ਕਰ ਸਕਦੇ ਹੋ।
 


Tanu

Content Editor

Related News