ਭਾਰਤ ''ਚ ਪਹਿਲੀ ਵਾਰ ਇਕ ਦਿਨ ''ਚ ਹਵਾਈ ਯਾਤਰੀਆਂ ਦੀ ਗਿਣਤੀ 5 ਲੱਖ ਤੋਂ ਪਾਰ

Tuesday, Nov 19, 2024 - 06:22 PM (IST)

ਭਾਰਤ ''ਚ ਪਹਿਲੀ ਵਾਰ ਇਕ ਦਿਨ ''ਚ ਹਵਾਈ ਯਾਤਰੀਆਂ ਦੀ ਗਿਣਤੀ 5 ਲੱਖ ਤੋਂ ਪਾਰ

ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ’ਚ ਇਕ ਦਿਨ ਦੇ ਅੰਦਰ ਕੁੱਲ 5,05,412 ਘਰੇਲੂ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ। ਇਹ ਪਹਿਲੀ ਵਾਰ ਹੈ ਜਦ ਇਕ ਦਿਨ ’ਚ ਘਰੇਲੂ ਯਾਤਰੀਆਂ ਦੀ ਗਿਣਤੀ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਸੋਮਵਾਰ ਨੂੰ ਆਉਣ-ਜਾਣ ਵਾਲੇ ਯਾਤਰੀਆਂ ਦੀ ਭੀੜ ਰਹੀ। ਹਵਾਈ ਅੱਡਿਆਂ ’ਤੇ ਆਉਣ ਵਾਲੇ ਅਤੇ ਹਵਾਈ ਅੱਡਿਆਂ ਤੋਂ ਉਡਾਣ ਭਰਨ ਵਾਲੇ ਯਾਤਰੀਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ। ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਸਥਿਤ ਹਵਾਈ ਅੱਡਿਆਂ ’ਤੇ ਕੱਲ ਭਾਵ 17 ਨਵੰਬਰ ਨੂੰ ਇਕ ਦਿਨ ’ਚ ਕੁੱਲ 5,05,412 ਘਰੇਲੂ ਯਾਤਰੀਆਂ ਨੇ ਯਾਤਰਾ ਕੀਤੀ, ਜੋ ਕਿ ਪਹਿਲਾਂ ਦੇ ਸਾਰੇ ਰਿਕਾਰਡਾਂ ਨੂੰ ਤੋੜਦੀ ਹੈ। ਕੱਲ ਕੁੱਲ 3173 ਘਰੇਲੂ ਜਹਾਜ਼ਾਂ ਨੇ ਉਡਾਣ ਭਰੀ ਅਤੇ 3164 ਘਰੇਲੂ ਜਹਾਜ਼ ਹਵਾਈ ਅੱਡਿਆਂ ’ਤੇ ਉਤਰੇ, ਜਿਸ ’ਚ ਕੁੱਲ 502198 ਯਾਤਰੀ ਆਏ ਅਤੇ 505412 ਯਾਤਰੀਆਂ ਨੇ ਆਪਣੀ ਮੰਜ਼ਿਲ ਵੱਲ ਕਦਮ ਵਧਾਏ। ਉੱਧਰ ਦੇਸ਼ ’ਚ ਟੋਟਲ 6337 ਘਰੇਲੂ ਜਹਾਜ਼ਾਂ ਉਤਰੇ ਅਤੇ ਗਏ। ਇਹ ਪਹਿਲੀ ਵਾਰ ਹੈ ਜਦ ਦੇਸ਼ ’ਚ ਇਕੱਠਿਆਂ ਇੰਨੇ ਲੋਕਾਂ ਨੇ ਹਵਾਈ ਯਾਤਰਾ ਕੀਤੀ ਹੋਵੇ। ਇਹ ਦੇਸ਼ ’ਚ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਵੀ ਦਰਸਾਉਂਦਾ ਹੈ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਦੀਵਾਲੀ ਤੋਂ ਬਾਅਦ ਵਧੀ ਹੈ ਗਿਣਤੀ

ਦੀਵਾਲੀ ਦੇ ਬਾਅਦ ਤੋਂ ਹੀ ਡੇਲੀ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਨਵੰਬਰ ਦੇ ਮਹੀਨੇ ’ਚ ਸਕੂਲਾਂ ’ਚ ਛੁੱਟੀਆਂ ਅਤੇ ਵਿਆਹਾਂ ਦੇ ਕਾਰਨ ਹਵਾਈ ਯਾਤਰੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਪਿਛਲੇ 2 ਹਫਤਿਆਂ ’ਚ ਲਗਾਤਾਰ ਹਵਾਈ ਆਵਾਜਾਹੀ ’ਚ ਉਛਾਲ ਆਇਆ ਹੈ, ਜਿਥੇ 8 ਨਵੰਬਰ ਨੂੰ 4.9 ਲੱਖ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਸੀ, ਜਿਸ ਦੇ ਬਾਅਦ ਤੋਂ ਲਗਾਤਾਰ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News