ਕਰੋੜਾਂ ਰਾਸ਼ਨ ਕਾਰਡ ਧਾਰਕਾਂ ਨੂੰ ਝਟਕਾ, ਸਰਕਾਰ ਨੇ ਕੀਤੇ ਰੱਦ
Wednesday, Nov 20, 2024 - 06:25 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਖੁਰਾਕ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦੇ ਵੱਡੇ ਪੱਧਰ 'ਤੇ ਡਿਜੀਟਲੀਕਰਨ ਦੇ ਯਤਨਾਂ ਨਾਲ ਦੇਸ਼ ਵਿਚ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਵਿਚ ਬਹੁਤ ਬਦਲਾਅ ਆਇਆ ਹੈ ਅਤੇ 5.8 ਕਰੋੜ ਫਰਜ਼ੀ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਇਸ ਨਾਲ ਗਲੋਬਲ ਪੱਧਰ 'ਤੇ ਖੁਰਾਕ ਸੁਰੱਖਿਆ ਪ੍ਰੋਗਰਾਮਾਂ ਲਈ ਨਵੇਂ ਮਾਨਕ ਸਥਾਪਤ ਹੋਏ ਹਨ। ਮੰਤਰਾਲਾ ਨੇ ਬਿਆਨ 'ਚ ਕਿਹਾ ਕਿ 80.6 ਕਰੋੜ ਲਾਭਪਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਵਾਲੀ ਪੀਡੀਐੱਸ ਪ੍ਰਣਾਲੀ 'ਚ ਸੁਧਾਰ ਦੇ ਅਧੀਨ ਆਧਾਰ ਰਾਹੀਂ ਵੈਰੀਫਿਕੇਸ਼ਨ ਅਤੇ ਇਲੈਕਟ੍ਰਾਨਿਕ ਰੂਪ ਨਾਲ ਆਪਣੇ ਗਾਹਕ ਨੂੰ ਜਾਣੋ (ਈ-ਕੇਵਾਈਸੀ) ਦੀ ਵਿਵਸਥਾ ਨਾਲ 5.8 ਕਰੋੜ ਨਕਲੀ ਰਾਸ਼ਨ ਕਾਰਡ ਹਟਾਏ ਜਾ ਸਕੇ ਹਨ। ਬਿਆਨ ਅਨੁਸਾਰ,''ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਗੜਬੜੀ 'ਚ ਕਾਫ਼ੀ ਕਮੀ ਆਈ ਹੈ ਅਤੇ ਟਾਰਗੇਟ ਲੋਕਾਂ ਤੱਕ ਪਹੁੰਚ 'ਚ ਵਾਧਾ ਹੋਇਆ ਹੈ।''
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਮੰਤਰਾਲਾ ਅਨੁਸਾਰ ਲਗਭਗ ਸਾਰੇ 20.4 ਕਰੋੜ ਰਾਸ਼ਨ ਕਾਰਡ ਡਿਜੀਟਲ ਕਰ ਦਿੱਤੇ ਗਏ ਹਨ। ਇਨ੍ਹਾਂ 'ਚੋਂ 99.8 ਫੀਸਦੀ ਆਧਾਰ ਨਾਲ ਜੁੜੇ ਹਨ ਅਤੇ 98.7 ਫੀਸਦੀ ਲਾਭਪਾਤਰੀਆਂ ਦੀ ਪਛਾਣ ਦਾ ਵੈਰੀਫਿਕੇਸ਼ਨ ਬਾਇਓਮੈਟ੍ਰਿਕ ਮਾਧਿਅਮ ਨਾਲ ਕੀਤਾ ਗਿਆ ਹੈ। ਬਿਆਨ ਅਨੁਸਾਰ, ਦੇਸ਼ ਭਰ 'ਚ ਉੱਚਿਤ ਮੁੱਲ ਦੀਆਂ ਦੁਕਾਨਾਂ 'ਤੇ 5.33 ਲੱਖ ਈ-ਪੀਓਐੱਸ (ਇਲੈਕਟ੍ਰਾਨਿਕ ਪੁਆਇੰਟ ਆਫ ਸੇਲ) ਉਪਕਰਣ ਲਗਾਏ ਗਏ ਹਨ। ਇਸ ਰਾਹੀਂ ਅਨਾਜ ਦੀ ਵੰਡ ਦੌਰਾਨ ਆਧਾਰ ਰਾਹੀਂ ਵੈਰੀਫਿਕੇਸ਼ਨ ਦੇ ਨਾਲ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਰਾਸ਼ਨ ਦੀ ਵੰਡ ਸਹੀ ਵਿਅਕਤੀ ਤੱਕ ਹੋਵੇ। ਸਰਕਾਰ ਦੀ ਈ-ਕੇਵਾਈਸੀ ਪਹਿਲ ਰਾਹੀਂ ਪਹਿਲੇ ਹੀ ਕੁੱਲ ਪੀਡੀਐੱਸ ਲਾਭਪਾਤਰੀਆਂ 'ਚੋਂ 64 ਫੀਸਦੀ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ। 'ਇਕ ਦੇਸ਼ ਇਕ ਰਾਸ਼ਨ ਕਾਰਡ' ਯੋਜਨਾ ਨਾਲ ਦੇਸ਼ ਭਰ 'ਚ ਰਾਸ਼ਨ ਕਾਰਡ ਦੀ 'ਪੋਰਟੇਬਿਲਟੀ' ਸੰਭਵ ਹੋਈ ਹੈ। ਇਸ ਨਾਲ ਲਾਭਪਾਤਰੀਆਂ ਨੂੰ ਆਪਣੇ ਮੌਜੂਦਾ ਕਾਰਡ ਦਾ ਉਪਯੋਗ ਕਰ ਕੇ ਦੇਸ਼ 'ਚ ਕਿਤੇ ਵੀ ਰਾਸ਼ਨ ਲੈਣ ਦੀ ਸਹੂਲਤ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8