ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
Tuesday, Nov 12, 2024 - 06:22 PM (IST)
ਨੈਸ਼ਨਲ ਡੈਸਕ- ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਸ ਨੂੰ 31 ਦਸੰਬਰ ਤੋਂ ਪਹਿਲੇ ਜ਼ਰੂਰ ਕਰ ਲਵੋ। ਅਜਿਹਾ ਨਾ ਕਰਨ 'ਤੇ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਵਿੱਤੀ ਲੈਣ-ਦੇਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੇ ਇਹ ਕਦਮ ਵਿੱਤੀ ਧੋਖਾਧੜੀ ਰੋਕਣ ਲਈ ਚੁੱਕਿਆ ਹੈ, ਕਿਉਂਕਿ ਕਈ ਫਿਨਟੇਕ ਕੰਪਨੀਆਂ ਬਿਨਾਂ ਮਨਜ਼ੂਰੀ ਦੇ ਪੈਨ ਡਾਟਾ ਦਾ ਗਲਤ ਇਸਤੇਮਾਲ ਕਰ ਰਹੀਆਂ ਸਨ। ਗ੍ਰਹਿ ਮੰਤਰਾਲਾ ਨੇ ਇਨਕਮ ਟੈਕਸ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਪੈਨ ਦੇ ਮਾਧਿਅਮ ਨਾਲ ਵਿਅਕਤੀਗਤ ਡਾਟਾ ਦੀ ਸੁਰੱਖਿਆ ਨੂੰ ਵਧਾਇਆ ਜਾਵੇ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਇੰਝ ਕਰੋ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ
ਆਨਲਾਈਨ ਪ੍ਰਕਿਰਿਆ
1- ਵੈੱਬਸਾਈਟ 'ਤੇ ਜਾਓ- ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੀ ਵੈੱਬਸਾਈਟ www.incometax.gov.in 'ਤੇ ਜਾਓ।
2- ਲਿੰਕ 'ਤੇ ਕਲਿੱਕ ਕਰੋ- ਹੋਮਪੇਜ਼ 'ਤੇ 'ਕਵਿਕ ਲਿੰਕਸ' ਵਿਕਲਪ 'ਚ 'ਲਿੰਕ ਆਧਾਰ ਸਟੇਟਸ' 'ਤੇ ਕਲਿੱਕ ਕਰੋ।
3- ਡਿਟੇਲਸ ਭਰੋ- ਆਪਣਾ ਪੈਨ ਅਤੇ ਆਧਾਰ ਕਾਰਡ ਨੰਬਰ ਭਰੋ।
4- ਲਿੰਕ ਦੀ ਸਥਿਤੀ ਜਾਂਚੋ- ਜੇਕਰ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੈ ਤਾਂ ਸੰਦੇਸ਼ 'ਚ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਲਿੰਕ ਨਹੀਂ ਹੈ ਤਾਂ 'ਲਿੰਕ ਆਧਾਰ' ਵਿਕਲਪ 'ਤੇ ਕਲਿੱਕ ਕਰੋ ਅਤੇ ਸਾਰੇ ਜ਼ਰੂਰੀ ਵੇਰਵੇ ਭਰੋ।
SMS ਰਾਹੀਂ ਲਿੰਕ ਕਰਨ ਦੀ ਪ੍ਰਕਿਰਿਆ
1- SMS ਭੇਜੋ- ਆਪਣੇ ਰਜਿਸਟਰਡ ਮੋਬਾਇਲ ਤੋਂ UIDPAN (ਸਪੇਸ) 12 ਅੰਕਾਂ ਦਾ ਆਧਾਰ ਨੰਬਰ (ਸਪੇਸ) ਪੈਨ ਨੰਬਰ ਟਾਈਪ ਕਰੋ।
2- ਨੰਬਰ 'ਤੇ ਭੇਜੋ- 567578 ਜਾਂ 56161 'ਤੇ ਇਹ SMS ਭੇਜੋ।
3- ਕਨਫਰਮੇਸ਼ਨ ਮੈਸੇਜ- ਲਿੰਕ ਹੋਣ ਤੋਂ ਬਾਅਦ ਤੁਹਾਡੇ ਕੋਲ ਇਕ ਕਨਫਰਮੇਸ਼ਨ ਮੈਸੇਜ ਆ ਜਾਵੇਗਾ।
ਧਿਆਨ ਰੱਖੋ- ਆਖ਼ਰੀ ਤਾਰੀਖ਼ ਨੇੜੇ ਹੈ, ਅਜਿਹੇ 'ਚ ਜਲਦ ਤੋਂ ਜਲਦ ਆਧਾਰ-ਪੈਨ ਲਿੰਕ ਕਰੋ ਅਤੇ ਆਪਣੀ ਵਿੱਤੀ ਪਛਾਣ ਨੂੰ ਸੁਰੱਖਿਅਤ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8