ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...

Wednesday, Nov 13, 2024 - 03:26 PM (IST)

ਨਵੀਂ ਦਿੱਲੀ- ਸਾਡੀ ਜ਼ਿੰਦਗੀ ਲਈ ਹੁਣ ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸ ਦੀ ਵਰਤੋਂ ਸਕੂਲ-ਕਾਲਜ ਦੇ ਦਾਖਲੇ, ਬੈਂਕ ਖਾਤੇ ਖੋਲ੍ਹਣ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤੀ ਜਾਂਦੀ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਆਧਾਰ ਕਾਰਡ 'ਚ ਦਿੱਤੀ ਗਈ ਜਾਣਕਾਰੀ ਸਹੀ ਅਪਡੇਟ ਹੋਵੇ। ਜੇ ਤੁਹਾਡੇ ਨਾਮ ਵਿਚ ਕੋਈ ਗਲਤੀ ਹੈ, ਵਿਆਹ ਤੋਂ ਬਾਅਦ ਤੁਹਾਡਾ ਸਰਨੇਮ ਬਦਲ ਗਿਆ ਹੈ ਜਾਂ ਤੁਹਾਡਾ ਪਤਾ ਗਲਤ ਹੈ ਤਾਂ ਜਲਦੀ ਤੋਂ ਜਲਦੀ ਇਸ ਨੂੰ ਠੀਕ ਕਰਵਾ ਲਓ।

ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ

 

ਮੁਫਤ 'ਚ ਆਧਾਰ ਅਪਡੇਟ ਕਰਨ ਦੀ ਆਖਰੀ ਤਾਰੀਖ਼-

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਮੁਤਾਬਕ ਆਧਾਰ ਕਾਰਡ ਨੂੰ 14 ਦਸੰਬਰ 2024 ਤੱਕ ਮੁਫਤ 'ਚ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ। ਇਸ ਤਾਰੀਖ਼ ਤੋਂ ਬਾਅਦ, ਨਾਮ, ਪਤਾ ਅਤੇ ਜਨਮ ਤਾਰੀਖ਼ ਵਰਗੀ ਜਾਣਕਾਰੀ ਨੂੰ ਬਦਲਣ ਲਈ ਫੀਸ ਲੱਗੇਗੀ।

ਕਿੱਥੇ ਅਤੇ ਕਿਵੇਂ ਮੁਫਤ ਆਧਾਰ ਅਪਡੇਟ ਕਰਨਾ ਹੈ? 

UIDAI ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ਕਾਰਡ ਵਿਚ ਨਾਮ, ਪਤਾ ਅਤੇ ਜਨਮ ਤਾਰੀਖ਼ ਨੂੰ ਮੁਫਤ ਵਿਚ ਬਦਲਣ ਲਈ ਤੁਹਾਨੂੰ ਆਨਲਾਈਨ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ।

ਇਹ ਵੀ ਪੜ੍ਹੋ- ਕਿਸਾਨ ਨੇ ਕਮਰੇ 'ਚ ਬਿਨਾਂ ਮਿੱਟੀ ਦੇ ਉਗਾਇਆ 'ਲਾਲ ਸੋਨਾ', ਅਪਣਾਈ ਇਹ ਤਕਨੀਕ

ਇਸ ਲਈ....

myAadhaar ਪੋਰਟਲ ਦੀ ਵੈੱਬਸਾਈਟ 'ਤੇ ਜਾਓ ਜਾਂ ਆਪਣੇ ਫੋਨ 'ਤੇ myAadhaar ਐਪ ਨੂੰ ਡਾਊਨਲੋਡ ਕਰੋ।
ਆਨਲਾਈਨ ਪੋਰਟਲ 'ਤੇ ਅਪਡੇਟ ਕਰਨਾ ਮੁਫ਼ਤ ਹੈ ਪਰ ਜੇਕਰ ਤੁਸੀਂ ਆਧਾਰ ਅਪਡੇਟ ਕਰਵਾਉਣ ਲਈ ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਂਦੇ ਹੋ, ਤਾਂ ਇਸ ਦੇ ਲਈ 50 ਰੁਪਏ ਤੋਂ 100 ਰੁਪਏ ਤੱਕ ਦੀ ਫੀਸ ਲਈ ਜਾ ਸਕਦੀ ਹੈ।

ਆਧਾਰ 'ਚ ਪਤਾ ਬਦਲਣ ਦੀ ਪ੍ਰਕਿਰਿਆ-

ਸਭ ਤੋਂ ਪਹਿਲਾਂ myAadhaar ਦੀ ਵੈੱਬਸਾਈਟ 'ਤੇ ਜਾਓ ਅਤੇ ਆਪਣਾ ਆਧਾਰ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰੋ।
ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇ ਗਏ OPT ਨੂੰ ਦਾਖਲ ਕਰਕੇ ਲੌਗਇਨ ਕਰੋ।
ਲੌਗਇਨ ਕਰਨ ਤੋਂ ਬਾਅਦ ਆਧਾਰ ਅਪਡੇਟ ਸੈਕਸ਼ਨ 'ਤੇ ਜਾਓ।
ਇੱਥੋਂ ਐਡਰੈੱਸ ਵਿਕਲਪ ਦੀ ਚੋਣ ਕਰੋ, ਫਿਰ ਐਡਰੈੱਸ ਪਰੂਫ ਦਸਤਾਵੇਜ਼ਾਂ ਨੂੰ ਅਪਲੋਡ ਕਰੋ ਅਤੇ ਇਸ ਨੂੰ ਭਰਨ ਤੋਂ ਬਾਅਦ ਫਾਰਮ ਜਮ੍ਹਾਂ ਕਰੋ।

ਇਹ ਵੀ ਪੜ੍ਹੋ- ਇਕ 'OK' ਨੇ ਰੇਲਵੇ ਦਾ ਕਰਵਾਇਆ 3 ਕਰੋੜ ਰੁਪਏ ਦਾ ਨੁਕਸਾਨ

ਹੋਰ ਜਾਣਕਾਰੀ ਅਪਡੇਟ ਕਰੋ-

ਇਸੇ ਤਰ੍ਹਾਂ ਤੁਸੀਂ ਨਾਮ ਅਤੇ ਜਨਮ ਤਾਰੀਖ਼ ਨੂੰ ਅਪਡੇਟ ਕਰਨ ਅਤੇ ਸਬੂਤ ਵਜੋਂ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਨ ਲਈ ਸੰਬੰਧਿਤ ਵਿਕਲਪ ਵੀ ਚੁਣ ਸਕਦੇ ਹੋ। ਅਪਡੇਟ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਸੀਂ ਅਪਡੇਟ ਕੀਤੇ ਆਧਾਰ ਕਾਰਡ ਦੀ PDF ਆਨਲਾਈਨ ਡਾਊਨਲੋਡ ਕਰ ਸਕਦੇ ਹੋ।

 


Tanu

Content Editor

Related News