ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ
Monday, Nov 11, 2024 - 04:22 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਵਲੋਂ ਦੇਸ਼ ਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ। ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਦੇਸ਼ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨੂੰ ਮਿਲਦਾ ਹੈ। ਦਰਅਸਲ ਸਰਕਾਰ ਦੇਸ਼ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਅਜਿਹੀਆਂ ਸਕੀਮਾਂ ਲਾਗੂ ਕਰਦੀ ਹੈ। ਸਰਕਾਰ ਇਨ੍ਹਾਂ ਲੋਕਾਂ ਨੂੰ ਘੱਟ ਕੀਮਤ 'ਤੇ ਰਾਸ਼ਨ ਮੁਹੱਈਆ ਕਰਵਾਉਂਦੀ ਹੈ। ਇਸ ਲਈ ਭਾਰਤ ਦੀਆਂ ਵੱਖ-ਵੱਖ ਸੂਬਾਈ ਸਰਕਾਰਾਂ ਰਾਸ਼ਨ ਕਾਰਡ ਜਾਰੀ ਕਰਦੀ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ
LPG ਆਈਡੀ ਨਾਲ ਲਿੰਕ ਕਰਵਾਉਣਾ ਹੋਵੇਗਾ ਰਾਸ਼ਨ ਕਾਰਡ
ਰਾਸ਼ਨ ਕਾਰਡ ਧਾਰਕਾਂ ਨੂੰ ਸਿਰਫ਼ ਘੱਟ ਕੀਮਤ 'ਤੇ ਰਾਸ਼ਨ ਦੀ ਸਹੂਲਤ ਹੀ ਨਹੀਂ ਮਿਲਦੀ, ਸਗੋਂ ਸਰਕਾਰ ਵਲੋਂ ਕਈ ਫਾਇਦੇ ਦਿੱਤੇ ਜਾਂਦੇ ਹਨ। ਰਾਜਸਥਾਨ ਸਰਕਾਰ ਵਲੋਂ BPL ਅਤੇ ਉੱਜਵਲਾ ਸਕੀਮ ਤਹਿਤ ਲਾਭਪਾਤਰੀਆਂ ਨੂੰ ਹੀ 450 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾਂਦਾ ਹੈ ਪਰ ਹੁਣ ਸੂਬਾ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਇਹ ਲਾਭ ਮਿਲ ਰਿਹਾ ਹੈ। ਇਸ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਆਪਣਾ ਰਾਸ਼ਨ ਕਾਰਡ LPG ਆਈਡੀ ਨਾਲ ਲਿੰਕ ਕਰਵਾਉਣਾ ਹੋਵੇਗਾ, ਤਾਂ ਹੀ ਉਨ੍ਹਾਂ ਨੂੰ ਇਹ ਲਾਭ ਲੈਣ ਦਾ ਮੌਕਾ ਮਿਲ ਸਕੇਗਾ।LPG ਆਈਡੀ ਗੈਸ ਕੁਨੈਕਸ਼ਨ ਦਾ 17 ਅੰਕਾਂ ਦਾ ਪਛਾਣ ਸੰਖਿਆ ਹੈ, ਜੋ ਉਪਭੋਗਤਾ ਆਪਣੀ ਗੈਸ ਏਜੰਸੀ ਜਾਂ ਸਿਲੰਡਰ ਬੁਕਿੰਗ ਬਿੱਲ 'ਤੇ ਵੇਖ ਸਕਦੇ ਹਨ।
ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ
1 ਕਰੋੜ 7 ਲੱਖ 35 ਹਜ਼ਾਰ ਪਰਿਵਾਰਾਂ ਨੂੰ ਮਿਲੇਗਾ ਲਾਭ
ਰਾਜਸਥਾਨ ਵਿਚ ਇਸ ਪਹਿਲਕਦਮੀ ਤਹਿਤ ਸੂਬੇ ਦੇ ਕਰੀਬ 1 ਕਰੋੜ 7 ਲੱਖ 35 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ। ਇਹ ਯੋਜਨਾ BPL ਅਤੇ ਉੱਜਵਲਾ ਸਕੀਮ ਦੇ ਲਾਭਪਾਤਰੀਆਂ ਸਮੇਤ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ (NFSA) ਦੇ ਅਧੀਨ ਆਉਂਦੇ ਸਾਰੇ ਲਾਭਪਾਤਰੀਆਂ ਲਈ ਸ਼ੁਰੂ ਕੀਤੀ ਗਈ ਹੈ। ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਲਈ ਰਾਸ਼ਨ ਕਾਰਡ ਧਾਰਕਾਂ ਨੂੰ e-KYC ਦੀ ਪ੍ਰਕਿਰਿਆ ਵੀ ਪੂਰੀ ਕਰਵਾਉਣਾ ਜ਼ਰੂਰੀ ਹੈ। ਰਾਸ਼ਨ ਕਾਰਡ ਵਿਚ ਨਾ ਸਿਰਫ਼ LPG ਆਈਡੀ ਲਿੰਕ ਕਰਵਾਉਣਾ ਜ਼ਰੂਰੀ ਹੋਵੇਗਾ, ਸਗੋਂ ਆਪਣਾ ਆਧਾਰ ਕਾਰਡ ਵੀ ਫਿਰ ਤੋਂ ਲਿੰਕ ਕਰਵਾਉਣਾ ਹੋਵੇਗਾ। ਇਹ ਪ੍ਰਕਿਰਿਆ 30 ਨਵੰਬਰ 2024 ਤੱਕ ਪੂਰੀ ਕਰਨੀ ਲਾਜ਼ਮੀ ਹੈ।
ਸਿਲੰਡਰ ਖਰੀਦਣ ਤੋਂ ਬਾਅਦ ਸਬਸਿਡੀ ਦੀ ਰਕਮ ਖਪਤਕਾਰਾਂ ਦੇ ਖਾਤੇ ਵਿਚ ਵਾਪਸ ਟਰਾਂਸਫਰ ਕੀਤੀ ਜਾਵੇਗੀ, ਜਿਸ ਨਾਲ ਸਿਲੰਡਰ ਦੀ ਅਸਲ ਕੀਮਤ 450 ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ- ਕਿਸਾਨ ਨੇ ਕਮਰੇ 'ਚ ਬਿਨਾਂ ਮਿੱਟੀ ਦੇ ਉਗਾਇਆ 'ਲਾਲ ਸੋਨਾ', ਅਪਣਾਈ ਇਹ ਤਕਨੀਕ
ਲੋੜੀਂਦੇ ਦਸਤਾਵੇਜ਼
ਇਸ ਸਕੀਮ ਦਾ ਲਾਭ ਲੈਣ ਲਈ, ਲਾਭਪਾਤਰੀਆਂ ਨੂੰ ਹੇਠਾਂ ਦਿੱਤੇ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ:
ਆਧਾਰ ਕਾਰਡ
ਰਾਸ਼ਨ ਕਾਰਡ
LPG ਆਈਡੀ (ਗੈਸ ਕੁਨੈਕਸ਼ਨ ਦਾ 17 ਅੰਕਾਂ ਦਾ ਪਛਾਣ ਨੰਬਰ)
ਦੱਸ ਦੇਈਏ ਕਿ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੱਲੋਂ 2024-25 ਦੇ ਬਜਟ ਵਿੱਚ ਕੀਤੀ ਗਈ ਇਸ ਪਹਿਲ ਦਾ ਉਦੇਸ਼ ਘਰੇਲੂ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਗਰੀਬਾਂ ਨੂੰ ਰਾਹਤ ਦੇਣਾ ਹੈ।