ਚੰਦ ਦੇ ਹੋਰ ਨੇੜੇ ਪੁੱਜਾ ਚੰਦਰਯਾਨ-2, ਹੈਰਾਨ ਕਰਨਗੀਆਂ ਤਸਵੀਰਾਂ

08/26/2019 7:26:49 PM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-2 ਦੇ ਟੇਰੇਨ ਮੈਪਿੰਗ ਕੈਮਰਾ-2 ਵੱਲੋਂ ਲੂਨਰ ਸਤਾਹ ਤੋਂ ਕਰੀਬ 4375 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਤਸਵੀਰ ਨੂੰ ਸਾਂਝਾ ਕੀਤਾ ਹੈ। ਜਿਸ 'ਚ ਜੈਕਸਨ, ਮਚ, ਕੋਰੋਲੇਵ ਤੇ ਮਿਤਰਾ ਨੂੰ ਦਿਖਾਇਆ ਗਿਆ ਹੈ, ਦੋ ਕਿ ਪ੍ਰੋਫੈਸਰ ਸਿਸਿਰ ਕੁਮਾਰ ਦੇ ਨਾਂ ਦੇ ਕ੍ਰੇਟਰਸ ਹਨ।

ਜੈਕਸਨ ਇਕ ਤਰ੍ਹਾਂ ਦਾ ਟੋਆ ਹੈ ਜੋ ਚੰਦਰਮਾ ਦੇ ਸਭ ਤੋਂ ਦੂਰ ਦੇ ਉੱਤਰੀ ਹਿੱਸੇ 'ਚ ਸਥਿਤ ਹੈ। ਇਹ 22.4 ° N ਤੇ 163.1 ° W 'ਤੇ 71 ਕਿਲੋਮੀਟਰ ਵਿਆਸ ਦਾ ਟੋਆ ਹੈ। ਮਚ ਕ੍ਰੇਟਰ ਦੇ ਪੱਛਮੀ ਬਾਹਰੀ ਰਿਮ 'ਚ ਦਿਲਚਸਪ ਖਾਸੀਅਤ ਇਕ ਹੋਰ ਟੋਆ, ਮਿਤਰਾ (92 ਕਿਲੋਮੀਟਰ ਵਿਆਸ) ਹੈ। ਇਸ ਦਾ ਨਾਂ ਪ੍ਰੋ ਸ਼ਿਸ਼ਿਰ ਕੁਮਾਰ ਮਿਤਰਾ ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ ਇਕ ਭਾਰਤੀ ਭੌਤਿਕ ਵਿਗਿਆਨੀ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਸਨ, ਜਿਨ੍ਹਾਂ ਨੂੰ ਆਇਨੋਸਫੀਅਰ ਤੇ ਰੇਡੀਓਫਿਜਿਕਸ ਦੇ ਖੇਤਰ 'ਚ ਪਾਇਨੀਰਿੰਗ ਕੰਮ ਲਈ ਜਾਣਿਆ ਜਾਂਦਾ ਸੀ।


Inder Prajapati

Content Editor

Related News