ਚਮਕੀ ਬੁਖਾਰ ਨਾਲ ਮਾਰੇ ਗਏ ਬੱਚਿਆਂ ਨੂੰ ਰਾਜ ਸਭਾ ''ਚ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ

06/21/2019 12:25:26 PM

ਨਵੀਂ ਦਿੱਲੀ— ਸੰਸਦ ਦੇ ਉੱਚ ਸਦਨ ਰਾਜ ਸਭਾ 'ਚ ਸ਼ੁੱਕਰਵਾਰ ਨੂੰ ਕਾਰਵਾਈ ਦੀ ਸ਼ੁਰੂਆਤ 'ਚ ਬਿਹਾਰ 'ਚ ਚਮਕੀ ਬੁਖਾਰ ਕਾਰਨ ਮਰੇ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਸਦਨ 'ਚ ਮੌਨ ਵੀ ਰੱਖਿਆ ਗਿਆ। ਇਸ ਤੋਂ ਇਲਾਵਾ ਮਰਹੂਮ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਗੁਆਂਢੀ ਦੇਸ਼ ਸ਼੍ਰੀਲੰਕਾ 'ਚ ਅਪ੍ਰੈਲ 'ਚ ਈਸਟਰ ਦੇ ਦਿਨ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।

ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੇ ਬਿਹਾਰ 'ਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ 'ਤੇ ਦੁਖ ਜ਼ਾਹਰ ਕੀਤਾ। ਪੂਰੇ ਸਦਨ ਨੇ ਇਸ ਬੀਮਾਰੀ ਨਾਲ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮੌਨ ਰੱਖਿਆ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖਾਰ ਨਾਲ ਹੁਣ ਤੱਕ 117 ਤੋਂ ਵਧ ਬੱਚਿਆਂ ਦੀ ਮੌਤ ਹੋ ਚੁਕੀ ਹੈ।

ਸ਼੍ਰੀਲੰਕਾ 'ਚ 2 ਮਹੀਨੇ ਪਹਿਲਾਂ ਈਸਟਰ ਦੇ ਦਿਨ ਹੋਏ ਆਤਮਘਾਤੀ ਸੀਰੀਅਲ ਬਲਾਸਟ ਦੀ ਨਿੰਦਾ ਕੀਤੀ ਗਈ ਅਤੇ ਉਸ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੇ ਸਨਮਾਨ 'ਚ ਮੌਨ ਵੀ ਰੱਖਿਆ ਗਿਆ। ਨਾਇਡੂ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਸ਼੍ਰੀਲੰਕਾ 'ਚ ਹੋਏ ਸੀਰੀਅਲ ਬਲਾਸਟ 'ਚ 10 ਭਾਰਤੀਆਂ ਸਮੇਤ ਘੱਟੋ-ਘੱਟ 250 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ ਰਾਜ ਸਭਾ 'ਚ ਰਾਜਨਾਥ ਸਿੰਘ ਸੂਰੀਆ ਸਮੇਤ ਹਾਲ ਦੇ ਸਮੇਂ 'ਚ ਮਰਹੂਮ ਹੋਏ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਦਨ ਦੀ ਕਾਰਵਾਈ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।


DIsha

Content Editor

Related News