ਤੈਅ ਮਿਆਦ ਤੋਂ ਪਹਿਲਾਂ ਤਿਆਰ ਹੋ ਜਾਵੇਗਾ ਸੈਂਟਰਲ ਵਿਸਟਾ ਐਵੀਨਿਊ

Monday, Sep 06, 2021 - 03:44 AM (IST)

ਤੈਅ ਮਿਆਦ ਤੋਂ ਪਹਿਲਾਂ ਤਿਆਰ ਹੋ ਜਾਵੇਗਾ ਸੈਂਟਰਲ ਵਿਸਟਾ ਐਵੀਨਿਊ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਇਕ ਮੀਡੀਆ ਰਿਪੋਰਟ ਮੁਤਾਬਕ ਸੈਂਟਰਲ ਵਿਸਟਾ ਐਵੀਨਿਊ ਵੀ 2022 ’ਚ ਗਣਤੰਤਰ ਦਿਵਸ ਪਰੇਡ ਦੌਰਾਨ ਤੈਅ ਮਿਆਦ ਤੋਂ ਪਹਿਲਾਂ ਤਿਆਰ ਹੋ ਜਾਵੇਗਾ। ਹਾਲਾਂਕਿ ਇਸ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਮਿਆਦ ਨਵੰਬਰ 2022 ਤੈਅ ਕੀਤੀ ਗਈ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਅਨੁਸਾਰ ਨਵੇਂ ਸੰਸਦ ਭਵਨ ਦਾ ਨਿਰਮਾਣ ਅਤੇ ਸੈਂਟਰਲ ਵਿਸਟਾ ਐਵੀਨਿਊ ਦੇ ਮੁੜ-ਵਿਕਾਸ ਨੂੰ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਜਾ ਸਕਦਾ ਹੈ, ਜਦੋਂ ਕਿ 10 ਪ੍ਰਸਤਾਵਿਤ ਸਕੱਤਰੇਤ ਭਵਨਾਂ ’ਚੋਂ ਪਹਿਲੇ ਤਿੰਨ ਦੇ ਨਿਰਮਾਣ ਦਾ ਪ੍ਰਾਜੈਕਟ ਟੈਂਡਰ ਪੜਾਅ ’ਚ ਦੇਰੀ ਨਾਲ ਚੱਲ ਰਿਹਾ ਹੈ।
ਨਵੰਬਰ 2022 ਤਕ ਹੈ ਨਵੀਂ ਸੰਸਦ ਤਿਆਰ ਕਰਨ ਦਾ ਟੀਚਾ
ਸੀ. ਪੀ. ਡਬਲਯੂ. ਡੀ. ਦੇ ਇਕ ਅਧਿਕਾਰੀ ਦੇ ਅਨੁਸਾਰ ਨਵੀਂ ਸੰਸਦ ਜਿਸ ਨੂੰ ਨਵੰਬਰ 2022 ਤੱਕ ਪੂਰਾ ਕੀਤਾ ਜਾਣਾ ਹੈ, ਅਗਲੇ ਸਾਲ ਸਰਦ ਰੁੱਤ ਸੈਸ਼ਨ ਲਈ ਇਹ ਸਮੇਂ ’ਤੇ ਤਿਆਰ ਹੋ ਜਾਣੀ ਚਾਹੀਦੀ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪ੍ਰਾਜੈਕਟ ’ਚ ਕੁਝ ਦੇਰੀ ਹੋਈ ਸੀ ਪਰ ਕਰਮਚਾਰੀਆਂ ਦੀ ਵਾਧੂ ਸ਼ਿਫਟ ’ਚ ਬੈਕਲਾਗ ਨੂੰ ਤਾਇਨਾਤ ਕੀਤਾ ਗਿਆ ਸੀ। ਸੀ. ਪੀ. ਡਬਲਯੂ. ਡੀ. ਦੇ ਇਕ ਹੋਰ ਅਧਿਕਾਰੀ ਨੇ ਵੀ ਦਾਅਵਾ ਕਰਦੇ ਹੋਏ ਕਿਹਾ ਕਿ ਪ੍ਰਾਜੈਕਟਾਂ ਦੇ ਤੈਅ ਮਿਆਦ ਤੋਂ ਪਹਿਲਾਂ ਪੂਰਾ ਹੋਣ ਦੀ ਸੰਭਾਵਨਾ ਹੈ। ਸੈਂਟਰਲ ਵਿਸਟਾ ਦਾ ਸੁਧਾਰ ਜੋ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਫੈਲਿਆ ਹੈ, 2023 ’ਚ ਪੂਰੇ ਜ਼ੋਰਾਂ ’ਤੇ ਹੋਣ ਦੀ ਉਮੀਦ ਹੈ। ਇਸ ਦੌਰਾਨ ਭਾਰਤ ਦੁਨੀਆ ਦੇ ਨੇਤਾਵਾਂ ਲਈ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਰਹੇਗਾ।

ਇਹ ਖ਼ਬਰ ਪੜ੍ਹੋ-  ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ


2026 ’ਚ ਪੂਰੇ ਹੋਣਗੇ ਪ੍ਰਾਜੈਕਟ ਦੇ ਅੰਤਿਮ ਸੈਕਸ਼ਨ
ਇਕ ਨਵੇਂ ਸੰਮੇਲਨ ਕੇਂਦਰ ਦੇ ਨਿਰਮਾਣ ਅਤੇ ਰਾਸ਼ਟਰੀ ਅਜਾਇਬ-ਘਰ ਦੇ ਰੂਪ ’ਚ ਵਰਤੋਂ ਕੀਤੇ ਜਾਣ ਵਾਲੇ ਉੱਤਰ ਅਤੇ ਦੱਖਣ ਬਲਾਕ ਦੇ ਨਵੀਨੀਕਰਨ ਸਮੇਤ ਵੱਡੀ ਯੋਜਨਾ ਦੇ ਅੰਤਿਮ ਸੈਕਸ਼ਨਾਂ ਨੂੰ 2026 ’ਚ ਪੂਰਾ ਕੀਤਾ ਜਾਣਾ ਹੈ। ਜਦੋਂ ਕਿ ਪਹਿਲੇ ਦੋ ਪ੍ਰਾਜੈਕਟਾਂ ਸੰਸਦ ਭਵਨ ਅਤੇ ਸੈਂਟਰਲ ਵਿਸਟਾ ਐਵੀਨਿਊ ਸੁਧਾਰ ਤਰੱਕੀ ’ਤੇ ਹਨ, ਸੀ. ਪੀ. ਡਬਲਯੂ. ਡੀ. ਨੇ ਪਹਿਲਾਂ ਤਿੰਨ ਸਾਧਾਰਣ ਕੇਂਦਰੀ ਸਕੱਤਰੇਤ (ਸੀ. ਸੀ. ਐੱਸ.) ਭਵਨਾਂ ਲਈ ਬਿਡਸ ਅਤੇ ਉਨ੍ਹਾਂ ਨੂੰ ਖੋਲ੍ਹਣ ਦੀ ਅੰਤਿਮ ਤਾਰੀਕ ਨੂੰ 6 ਵਾਰ ਮੁਲਤਵੀ ਕਰ ਦਿੱਤਾ ਹੈ। ਬਿਡਸ ਲੰਘੇ ਸ਼ੁੱਕਰਵਾਰ ਨੂੰ ਖੋਲ੍ਹੀਆਂ ਜਾਣੀਆਂ ਸਨ ਪਰ ਵੀਰਵਾਰ ਨੂੰ ਹੀ ਸੀ. ਪੀ. ਡਬਲਯੂ. ਡੀ. ਨੇ ਸਮਾਂ ਹੱਦ ਨੂੰ ਵਧਾ ਕੇ 17 ਸਤੰਬਰ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਪਿੱਛੇ ਅਧਿਕਾਰੀਆਂ ਨੇ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ


ਟੈਂਡਰਾਂ ’ਚ ਕਈ ਵਾਰ ਕਰਨੀ ਪਈ ਸੋਧ
ਸੀ. ਪੀ. ਡਬਲਯੂ. ਡੀ. ਦੇ ਅਧਿਕਾਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤਾਂ ਦੇ ਕਾਰਨ ਬਿਡਸ ’ਚ ਦੇਰੀ ਹੋਈ ਹੈ। ਸੰਭਾਵੀ ਬੋਲੀਦਾਤਿਆਂ ਵੱਲੋਂ ਚੁੱਕੇ ਗਏ ਮੁੱਦਿਆਂ ਦੇ ਕਾਰਨ ਸੀ. ਪੀ. ਡਬਲਯੂ. ਡੀ. ਨੇ ਕਈ ਵਾਰ ਟੈਂਡਰਾਂ ’ਚ ਸੋਧ ਕੀਤੀ ਹੈ। 3,463 ਕਰੋਡ਼ ਦੇ ਪ੍ਰਾਜੈਕਟ ’ਚ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੀ ਸਾਈਟ ’ਤੇ ਤਿੰਨ ਸੀ. ਸੀ. ਐੱਸ. ਭਵਨਾਂ ਦੇ ਨਿਰਮਾਣ ਅਤੇ ਪੰਜ ਸਾਲ ਦੇ ਰੱਖ-ਰਖਾਅ ਦਾ ਕਰਾਰ ਸ਼ਾਮਲ ਹੈ, ਜਿਸ ਨੂੰ ਤਤਕਾਲੀ ਜਨਪਥ ਹੋਟਲ ’ਚ ਇਕ ਅਸਥਾਈ ਸਥਾਨ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ’ਚ ਉਪ ਰਾਸ਼ਟਰਪਤੀ ਲਈ ਇਕ ਨਵੇਂ ਭਵਨ ਦਾ ਨਿਰਮਾਣ ਸ਼ਾਮਲ ਹੈ, ਜਿਸ ਦੇ ਲਈ ਸੀ. ਪੀ. ਡਬਲਯੂ. ਡੀ. ਨੇ ਬਿਡਸ ਮੰਗੇ ਹਨ ਅਤੇ ਪ੍ਰਧਾਨ ਮੰਤਰੀ ਲਈ ਇਕ ਨਵੇਂ ਨਿਵਾਸ ਅਤੇ ਦਫ਼ਤਰ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News