ਕੇਂਦਰ ਸਰਕਾਰ ਦੇ ''ਜਲ ਜੀਵਨ ਮਿਸ਼ਨ'' ਦੇ ਅਧੀਨ ਊਧਮਪੁਰ ਦੇ ਲੋਕਾਂ ''ਚ ਖੁਸ਼ੀ ਦੀ ਲਹਿਰ

Saturday, Apr 17, 2021 - 03:18 PM (IST)

ਊਧਮਪੁਰ- ਕੇਂਦਰ ਸਰਕਾਰ ਦੀ ਇਕ ਯੋਜਨਾ 'ਹਰ ਘਰ ਨਲ ਨਾਲ ਜਲ' ਜੰਮੂ ਕਸ਼ਮੀਰ ਦੇ ਊਧਮਪੁਰ ਦੇ ਲੋਕਾਂ ਵਿਚਾਲੇ ਖੁਸ਼ੀ ਦੀ ਲਹਿਰ ਲੈ ਕੇ ਆਈ ਹੈ। ਕਿਉਂਕਿ ਇਹ ਪੀਣ ਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਦੀ ਹੈ। ਇਹ ਯੋਜਨਾ 'ਜਲ ਜੀਵਨ ਮਿਸ਼ਨ' ਦੇ ਅਧੀਨ ਆਉਂਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤਾ ਗਿਆ ਸੀ। ਜਿਸ 'ਚ ਸਰਕਾਰ ਵਾਅਦਾ ਕਰਦੀ ਹੈ ਕਿ 2022 ਤੱਕ ਹਰ ਘਰ 'ਚ ਨਲ ਨਾਲ ਪਾਣੀ ਮਿਲੇਗਾ।

ਪਾਣੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਮਿਸ਼ਨ ਦੇ ਅਧੀਨ ਜ਼ਿਲ੍ਹੇ ਦੇ ਮਲਹਾਰ ਖੇਤਰ 'ਚ ਰੈਪਿਡ ਸੈਂਡ ਫਿਲਟਰੇਸ਼ਨ ਪਲਾਂਟ (ਆਰ.ਐੱਸ.ਐੱਫ.ਪੀ.) ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਕਾਂਬਲੇ ਰੰਗਾ ਦੇ ਸਰਪੰਚ ਸ਼ਸ਼ੀ ਪਾਲ ਨੇ ਕਿਹਾ,''ਜਲ ਸ਼ਕਤੀ ਵਿਭਾਗ ਨੇ ਮੇਰੀ ਪੰਚਾਇਤ ਦੇ ਨਾਲ-ਨਾਲ ਨੇੜਲੀਆਂ ਪੰਚਾਇਤਾਂ 'ਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਆਮ ਲੋਕਾਂ ਨੂੰ ਲਾਭ ਮਿਲੇਗਾ।'' ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ, ਇਨ੍ਹਾਂ ਖੇਤਰਾਂ ਦੀਆਂ ਬੀਬੀਆਂ ਕੁਦਰਤੀ ਸਰੋਤ ਨਾਲ ਪੀਣ ਦਾ ਪਾਣੀ ਲਿਆਉਣ ਲਈ ਕਈ ਮੀਲ ਪੈਦਲ ਤੁਰਦੀਆਂ ਸਨ ਪਰ ਹੁਣ ਉਕਤ ਪ੍ਰਾਜੈਕਟ ਦੀ ਜਟਿਲਤਾ ਤੋਂ ਬਾਅਦ ਇਸ ਸਮੱਸਿਆ ਨੂੰ ਘੱਟ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਅਸਲ 'ਚ ਪਿੰਡ ਦੀ ਆਬਾਦੀ ਲਈ ਇਕ ਲਾਭਕਾਰੀ ਯੋਜਨਾ ਹੈ। ਜਲ ਸ਼ਕਤੀ ਵਿਭਾਗ ਸਬ ਡਿਵੀਜ਼ਨ ਊਧਮਪੁਰ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਦੀਪ ਗੁਪਤਾ ਨੇ ਕਿਹਾ ਕਿ ਮਿਸ਼ਨ ਦੇ ਅਧੀਨ 54 ਪਾਣੀ ਦੀ ਸਪਲਾਈ ਯੋਜਨਾਵਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ,''ਊਧਮਪੁਰ ਸਬ ਡਿਵੀਜ਼ਨ 'ਚ ਜਲ ਜੀਵਨ ਮਿਸ਼ਨ ਦੇ ਅਧੀਨ 54 ਪਾਣੀ ਦੀ ਸਪਲਾਈ ਯੋਜਨਾਵਾਂ ਚੱਲ ਰਹੀਆਂ ਹਨ। ਅਸੀਂ ਸਰਕਾਰ ਤੋਂ ਤੈਅ ਸਮੇਂ 'ਚ ਟੀਚਾ ਪ੍ਰਾਪਤ ਕਰਨ ਲਈ ਉਮੀਦ ਕਰਦੇ ਹਾਂ। ਬੁਨਿਆਦੀ ਢਾਂਚਾ ਪ੍ਰਾਜੈਕਟ ਸੰਤੋਸ਼ਜਨਕ ਹੈ ਅਤੇ ਕਈ ਆਰ.ਐੱਸ.ਐੱਫ.ਪੀ. ਪ੍ਰਾਜੈਕਟ ਜ਼ਿਲ੍ਹੇ 'ਚ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਇੱਥੇ 50 ਤੋਂ 60 ਫੀਸਦੀ ਕੰਮ ਪੂਰਾ ਹੋ ਚੁਕਿਆ ਹੈ। ਇਕ ਮਜ਼ਦੂਰ ਨੇ ਕਿਹਾ,''ਨਿਰਮਾਣ ਕੰਮ ਉੱਚਿਤ ਕੋਵਿਡ-19 ਪ੍ਰੋਟੋਕਾਲ ਦੇ ਅਧੀਨ ਚੱਲ ਰਿਹਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਟੀਚਾ ਹੈ।''


DIsha

Content Editor

Related News