ਕੇਂਦਰ ਸਰਕਾਰ ਦੇ ਵਿਭਾਗਾਂ ''ਚ ਖਾਲੀ ਹਨ ਕਰੀਬ 7 ਲੱਖ ਅਹੁਦੇ

11/21/2019 5:33:37 PM

ਨਵੀਂ ਦਿੱਲੀ— ਪਿਛਲੇ ਸਾਲ ਇਕ ਮਾਰਚ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕਰੀਬ 7 ਲੱਖ ਅਹੁਦੇ ਖਾਲੀ ਸਨ। ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਰਾਜ ਸਭਾ ਨੂੰ ਵੀਰਵਾਰ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਇਹ ਜਾਣਕਾਰੀ ਦਿੱਤੀ। ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕੁੱਲ ਖਾਲੀ ਅਹੁਦਿਆਂ ਦੀ ਗਿਣਤੀ 6,83,823 ਹੈ। ਇਨ੍ਹਾਂ 'ਚੋਂ 5,74,289 ਅਹੁਦੇ ਗਰੁੱਪ ਸੀ 'ਚ ਖਾਲੀ ਹਨ, ਜਦਕਿ ਗਰੁੱਪ ਬੀ 'ਚ ਖਾਲੀ ਅਹੁਦਿਆਂ ਦੀ ਗਿਣਤੀ 89,638 ਅਤੇ ਗਰੁੱਪ ਏ 'ਚ 19,896 ਹੈ। ਉਨ੍ਹਾਂ ਨੇ ਦੱਸਿਆ ਕਿ 2017-18 ਦੌਰਾਨ ਰੇਲ ਮੰਤਰਾਲੇ ਅਤੇ ਰੇਲਵੇ ਭਰਤੀ ਬੋਰਡ ਨੇ ਨਵੀਂ ਅਤੇ 2 ਸਾਲ ਦੀ ਮਿਆਦ 'ਚ ਖਾਲੀ ਹੋਣ ਵਾਲੇ ਅਹੁਦਿਆਂ ਲਈ ਵੱਖ-ਵੱਖ ਗਰੁੱਪ ਸੀ ਅਤੇ ਲੇਵਲ-1 ਅਹੁਦਿਆਂ ਦੀ ਸੰਯੁਕਤ 1,27,573 ਖਾਲੀ ਅਸਾਮੀਆਂ ਲਈ ਕੇਂਦਰੀ ਰੋਜ਼ਗਾਰ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ।

4,08,591 ਅਹੁਦਿਆਂ 'ਤੇ ਚੱਲ ਰਹੀ ਹੈ ਭਰਤੀ ਪ੍ਰਕਿਰਿਆ
ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਗਰੁੱਪ ਸੀ ਅਤੇ ਲੇਵਲ-1 ਅਹੁਦਿਆਂ ਲਈ 1,56,138 ਖਾਲੀ ਅਸਾਮੀਆਂ ਦੇ ਸੰਬੰਧ 'ਚ ਹੋਰ 5 ਕੇਂਦਰੀ ਰੋਜ਼ਗਾਰ ਨੋਟੀਫਿਕੇਸ਼ਨਾਂ ਸਾਲ 2018-19 'ਚ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਅਹੁਦਿਆਂ ਨਾਲ ਜੁੜੇ ਵਿਭਾਗਾਂ ਨੇ ਵੀ ਵੱਖ-ਵੱਖ ਗਰੇਡ ਦੀਆਂ 19,522 ਖਾਲੀ ਅਸਾਮੀਆਂ ਨੂੰ ਭਰਨ ਲਈ ਪ੍ਰੀਖਿਆਵਾਂ ਦਾ ਆਯੋਜਨ ਕੀਤਾ। ਕੁਝ ਅਹੁਦਿਆਂ 'ਤੇ ਐੱਸ.ਐੱਸ.ਸੀ. ਦੇ ਮਾਧਿਅਮ ਨਾਲ ਭਰਤੀ ਕੀਤੀ ਗਈ। ਸਿੰਘ ਨੇ ਦੱਸਿਆ ਕਿ ਐੱਸ.ਐੱਸ.ਸੀ., ਆਰ.ਆਰ.ਬੀ.ਐੱਸ. ਰਾਹੀਂ 4,08,591 ਅਹੁਦਿਆਂ 'ਤੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ।

ਪਿਛੜਾ ਵਰਗ ਲਈ ਰਾਖਵੇਂ ਕਈ ਅਹੁਦੇ ਖਾਲੀ ਹਨ
ਇਕ ਹੋਰ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਮੰਤਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਲਈ ਰਾਖਵੇਂ ਕਈ ਅਹੁਦੇ ਖਾਲੀ ਹਨ। ਉਨ੍ਹਾਂ ਨੇ ਦੱਸਿਆ ਕਿ ਅਮਲਾ ਮੰਤਰਾਲਾ 10 ਮੰਤਰਾਲਿਆਂ ਅਤੇ ਵਿਭਾਗਾਂ 'ਚ ਖਾਲੀ ਪਏ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਲਈ ਰਾਖਵਾਂਕਰਨ ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਿਹਾ ਹੈ। ਸਿੰਘ ਅਨੁਸਾਰ, ਇਨਾਂ 10 ਮੰਤਰਾਲਿਆਂ ਅਤੇ ਵਿਭਾਗਾਂ ਨੇ ਸੂਚਿਤ ਕੀਤਾ ਹੈ ਕਿ 31 ਦਸੰਬਰ 2017 ਤੱਕ ਅਨੁਸੂਚਿਤ ਜਾਤੀ ਦੇ 13,968 ਖਾਲੀ ਅਸਾਮੀਆਂ 'ਚੋਂ 6,186 ਨੂੰ, ਅਨੁਸੂਚਿਤ ਜਨਜਾਤੀ ਦੀ 11,040 ਖਾਲੀ ਅਸਾਮੀਆਂ 'ਚੋਂ 4,137 ਨੂੰ ਅਤੇ ਹੋਰ ਪਿਛੜਾ ਵਰਗ ਦੀਆਂ 20,044 ਖਾਲੀ ਅਸਾਮੀਆਂ 'ਚੋਂ 9,185 ਨੂੰ ਭਰਿਆ ਜਾ ਚੁਕਿਆ ਹੈ।

ਪਿਛੜਾ ਵਰਗ ਦੇ 10,859 ਅਹੁਦੇ ਖਾਲੀ ਸਨ
ਉਨ੍ਹਾਂ ਨੇ ਦੱਸਿਆ ਕਿ ਇਕ ਜਨਵਰੀ 2018 ਦੀ ਸਥਿਤੀ ਅਨੁਸਾਰ, ਅਨੁਸੂਚਿਤ ਜਾਤੀ ਲਈ ਰਾਖਵਾਂਕਰਨ 7,782 ਅਹੁਦੇ, ਅਨੁਸੂਚਿਤ ਜਨਜਾਤੀ ਲਈ ਰਾਖਵਾਂਕਰਨ 6,903 ਅਹੁਦੇ ਅਤੇ ਹੋਰ ਪਿਛੜਾ ਵਰਗ ਦੇ 10,859 ਅਹੁਦੇ ਖਾਲੀ ਸਨ। ਸਿੰਘ ਨੇ ਦੱਸਿਆ,''ਉਪਰੋਕਤ 6 ਤੋਂ ਇਲਾਵਾ 3 ਹੋਰ ਮੰਤਰਾਲਿਆਂ ਅਤੇ ਵਿਭਾਗਾਂ ਨੇ ਸੂਚਿਤ ਕੀਤਾ ਹੈ ਕਿ 31 ਦਸੰਬਰ 2018 ਦੀ ਸਥਿਤੀ ਅਨੁਸਾਰ ਅਨੁਸੂਚਿਤ ਜਾਤੀ ਦੇ 9,624 ਖਾਲੀ ਅਹੁਦਿਆਂ 'ਚੋਂ 7,911 ਅਹੁਦਿਆਂ ਨੂੰ, ਅਨੁਸੂਚਿਤ ਜਨਜਾਤੀ ਦੇ 8,659 ਅਹੁਦਿਆਂ ਨੂੰ ਅਤੇ ਹੋਰ ਪਿਛੜਾ ਵਰਗ ਦੇ 7,293 ਖਾਲੀ ਅਹੁਦਿਆਂ 'ਚੋਂ 5,520 ਨੂੰ ਭਰਿਆ ਜਾ ਚੁਕਿਆ ਹੈ।'' ਉਨ੍ਹਾਂ ਨੇ ਦੱਸਿਆ ਕਿ ਇਕ ਜਨਵਰੀ 2019 ਦੀ ਸਥਿਤੀ ਅਨੁਸਾਰ, ਅਨੁਸੂਚਿਤ ਜਾਤੀ ਦੇ 1,713 ਅਹੁਦੇ, ਅਨੁਸੂਚਿਤ ਜਨਜਾਤੀ ਦੇ 2,530 ਅਹੁਦੇ ਅਤੇ ਹੋਰ ਪਿਛੜਾ ਵਰਗ ਦੇ 1,773 ਅਹੁਦੇ ਖਾਲੀ ਸਨ।


DIsha

Content Editor

Related News