ਕੇਂਦਰ ਤੈਅ ਕਰੇ ਕਿਸ ਸ਼ਹਿਰ ''ਚ ਬਣੇ ਏਮਜ਼ : ਉਪ ਮੁੱਖ ਮੰਤਰੀ ਪਟੇਲ
Wednesday, Dec 26, 2018 - 07:39 PM (IST)

ਅਹਿਮਦਾਬਾਦ— ਅਖਿਲ ਭਾਰਤੀ ਮੈਡੀਕਲ ਇੰਸਟੀਚਿਊਟ ਦੀ ਸਥਾਪਨਾ ਨੂੰ ਲੈ ਕੇ ਰਾਜਕੋਟ ਤੇ ਵਡੋਦਰਾ ਵਿਚਾਲੇ ਜਾਰੀ ਵਿਵਾਦ ਵਿਚਾਲੇ ਗੁਜਰਾਤ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕੇਂਦਰ ਤੈਅ ਕਰੇਗਾ ਕਿ ਨਵਾਂ ਸੰਸਥਾਨ ਕਿਥੇ ਬਣੇਗਾ। ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਦੋਹਾਂ ਸ਼ਹਿਰਾਂ 'ਚ ਸੰਭਾਵਿਤ ਸਥਾਨਾਂ ਦੀ ਪਛਾਣ ਕਰ ਕੇਂਦਰ ਕੋਲ ਇਕ ਪ੍ਰਸਤਾਵ ਭੇਜਿਆ ਹੈ। ਉਨ੍ਹਾਂ ਗਾਂਧੀਨਗਰ 'ਚ ਕਿਹਾ, ''ਇਥੇ ਏਮਜ਼ ਵਰਗਾ ਸੰਸਥਾਨ ਸਥਾਪਿਤ ਕਰਨਾ ਸਾਡੀ ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਲੋਕ ਇਸ ਨਾਲ ਬਿਹਤਰ ਸਿਹਤ ਸੁਵਿਧਾ ਦਾ ਲਾਭ ਚੁੱਕ ਸਕਣਗੇ।''
ਉਨ੍ਹਾਂ ਕਿਹਾ, 'ਅਸੀਂ ਦੋ ਥਾਂ-ਵਡੋਦਰਾ 'ਚ ਇਕ ਤੇ ਰਾਜਕੋਟ 'ਚ ਇਕ, ਦੀ ਪਛਾਣ ਕੀਤੀ ਹੈ ਤੇ ਕੇਂਦਰ ਕੋਲ ਪ੍ਰਸਤਾਵ ਭੇਜਿਆ ਹੈ। ਇਕ ਕੇਂਦਰੀ ਦਲ ਨੇ ਦੋਹਾਂ ਸ਼ਹਿਰਾਂ ਦਾ ਦੌਰਾ ਕੀਤਾ ਹੈ ਤੇ ਸਾਰੀਆਂ ਸਬੰਧਿਤ ਪ੍ਰਕਿਰਿਆਵਾਂ ਪੂਰੀਆਂ ਹੋ ਗਈਆਂ ਹਨ। ਹੁਣ ਏਮਜ਼ ਲਈ ਸਥਾਨ ਤੈਅ ਕਰਨਾ ਕੇਂਦਰ ਦਾ ਕੰਮ ਹੈ।' ਗੁਜਰਾਤ ਕੁਝ ਸਮੇਂ ਤੋਂ ਸੂਬੇ 'ਚ ਇਕ ਏਮਜ਼ ਖੋਲ੍ਹਣ ਦੀ ਮੰਗ ਕਰ ਰਿਹਾ ਹੈ ਪਰ ਇਸ ਦੌਰਾਨ ਦੋ ਖੇਤਰ ਸੌਰਾਸ਼ਟਰ ਦੇ ਰਾਜਕੋਟ ਤੇ ਮੱਧ ਗੁਜਰਾਤ ਦੇ ਵਡੋਦਰਾ ਦੇ ਨੇਤਾ ਇਸ ਦੇਲਈ ਜ਼ਬਰਦਸਤ ਲਾਬਿੰਗ ਕਰਨ 'ਚ ਲੱਗੇ ਗਏ ਹਨ। ਹਾਲ ਦੇ ਜਸਦਾਨ ਵਿਧਾਨ ਸਭਾ ਉਪ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਉੱਠਿਆ ਤੇ ਊਰਜਾ ਮੰਤਰੀ ਸੌਰਭ ਪਟੇਲ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਜੀਤੂ ਵਘਾਨੀ ਸਣੇ ਕਈ ਭਾਜਪਾ ਨੇਤਾਵਾਂ ਨੇ ਕਿਹਾ ਕਿ ਰਾਜਕੋਟ 'ਚ ਏਮਜ਼ ਖੁੱਲ੍ਹਣਾ ਚਾਹੀਦਾ ਹੈ। ਜਸਦਨ ਰਾਜਕੋਟ ਜ਼ਿਲੇ 'ਚ ਹੈ। ਏਮਜ਼ ਦੀ ਮੰਗ ਨੂੰ ਲੈ ਕੇ ਵਡੋਦਰਾ ਤੇ ਰਾਜਕੋਟ ਦੇ ਨੇਤਾਵਾਂ ਵਿਚਾਲੇ ਜੁਬਾਨੀ ਜੰਗ ਛਿੜੀ ਹੋਈ ਹੈ।