ਪੰਜਾਬ ਵਿਧਾਨ ਸਭਾ ''ਚ ਭਾਰੀ ਹੰਗਾਮਾ, ਮੰਤਰੀ ਅਮਨ ਅਰੋੜਾ ਤੇ ਬਾਜਵਾ ਵਿਚਾਲੇ ਖੜਕੀ
Friday, Jul 11, 2025 - 11:25 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਅੱਜ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਖੂਬ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਮੰਤਰੀ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ ਹੋ ਗਈ। ਦਰਅਸਲ ਬਾਜਵਾ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਇੰਝ ਜਾਪਦਾ ਹੈ ਕਿ ਜਿਵੇਂ ਇਥੇ ਸਟੇਜ ਲੱਗੀ ਹੋਵੇ ਤੇ ਸਰਕਾਰ ਡਰਾਮਾ ਕਰ ਰਹੀ ਹੋਵੇ। ਇਸ 'ਤੇ ਅਮਨ ਅਰੋੜਾ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਤਾਪ ਬਾਜਵਾ ਲੋਕਾਂ ਦੇ ਪਵਿੱਤਰ ਸਦਨ ਨੂੰ ਸਟੇਜ ਦੱਸ ਰਹੇ ਹਨ। ਅਰੋੜਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਭਾਜਪਾ ਨਾਲ ਸੈਟਿੰਗ ਹੋ ਚੁੱਕੀ ਹੈ ਕਿ ਭਾਜਪਾ ਨੇ ਕਿਹਾ ਕਿ ਤੁਸੀਂ ਭਾਖੜਾ ਵਿਖੇ ਸੀ. ਆਈ. ਐੱਸ.ਐੱਫ. ਦੀ ਤਾਇਨਾਤੀ 'ਤੇ ਲਿਆਂਦੇ ਜਾ ਰਹੇ ਮਤੇ ਦਾ ਵਿਰੋਧ ਕਰੋ ਅਸੀਂ ਆਮ ਆਦਮੀ ਪਾਰਟੀ ਦੇ ਆਗੂਆਂ "ਤੇ ਮਾਮਲਾ ਦਰਜ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਨਜ਼ੂਰ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ
ਅਰੋੜਾ ਨੇ ਕਿਹਾ ਕਿ ਅਸਲ ਸਟੇਜ ਆਰਟਿਸਟ ਤਾਂ ਬਾਜਵਾ ਹੈ, ਜਿਹੜਾ ਇਥੇ ਕੁਝ ਹੋਰ ਹੁੰਦਾ ਤੇ ਦਿੱਲੀ ਕੁਝ ਹੋਰ ਹੁੰਦਾ ਹੈ। ਅਰੋੜਾ ਨੇ ਕਿਹਾ ਕਿ ਸਦਨ ਦੀ ਤੌਹੀਨ ਕਰਨ ਦੇ ਚੱਲਦੇ ਇਨ੍ਹਾਂ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ ਬਾਜਵਾ ਦੱਸਣ ਕਿ ਉਹ ਕਲਾਕਾਰ ਹਨ ਜਾਂ ਲੀਡਰ, ਜਿਹੜੇ ਇਥੇ ਬੈਠੇ ਹਨ। ਅਰੋੜਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਪੰਜਾਬ ਸਕੱਤਰੇਤ ਵਿਚ ਸੀ. ਆਈ. ਐੱਸ.ਐੱਫ. ਦੀ ਤਾਇਨਾਤੀ "ਤੇ ਸਵਾਲ ਚੁੱਕ ਰਹੇ ਹਨ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਸਕੱਤਰੇਤ ਚੰਡੀਗੜ੍ਹ ਵਿਚ ਹੈ ਅਤੇ ਉਥੇ ਯੂ. ਟੀ. ਪ੍ਰਸ਼ਾਸਨ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ੁਰੂ ਹੋਵੇਗਾ ਇਹ ਵੱਡਾ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e