ਬੀਬੀ ਕੌਲਾਂ ਜੀ ਭਲਾਈ ਕੇਂਦਰ ''ਚ ਮਨਾਇਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
Sunday, Jul 20, 2025 - 09:56 AM (IST)

ਅੰਮ੍ਰਿਤਸਰ (ਸਰਬਜੀਤ) : ਬੀਬੀ ਧਰਮ ਕੌਰ ਦੀ ਕੁੱਖੋਂ ਜਨਮੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤ ਰੂਪੀ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਪਾਠਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਉਪਰੰਤ ਭਾਈ ਹਰਵਿੰਦਰਪਾਲ ਸਿੰਘ ਲਿਟਲ ਅਤੇ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਰਾਹੀਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾ ਕੇ ਨਿਹਾਲ ਕੀਤਾ।
ਇਹ ਵੀ ਪੜ੍ਹੋ : Google Pay, PhonePe, Paytm ਯੂਜ਼ਰਸ ਲਈ ਜ਼ਰੂਰੀ ਖ਼ਬਰ, ਬਦਲ ਜਾਣਗੇ ਇਹ 7 ਨਿਯਮ
ਇਸ ਮੌਕੇ ਭਾਈ ਸਾਹਿਬ ਨੇ ਦੱਸਿਆ ਜ਼ਾਲਮ ਜ਼ਕਰੀਆ ਖ਼ਾਨ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਕੇਸਾਂ ਸਣੇ ਉਤਾਰ ਦਿੱਤੀ ਸੀ ਪਰ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਗੁਰਬਾਣੀ ਦੀ ਬਖਸ਼ਿਸ਼ ਸਦਕਾ 22 ਦਿਨ ਬਿਨਾਂ ਖੋਪੜੀ ਤੋਂ ਜੀਵਤ ਰਹੇ ਅਤੇ ਕੀਤਾ ਬਚਨ ਜ਼ਕਰੀਆ ਖ਼ਾਨ ਤੈਨੂੰ ਜੁੱਤੀਆਂ ਮਾਰ ਕੇ ਪਹਿਲਾਂ ਤੋਰਾਂਗੇ, ਫੇਰ ਅਸੀਂ ਸ਼ਹੀਦੀ ਪਾਵਾਂਗੇ ਅਤੇ ਜ਼ਾਲਮ ਜ਼ਕਰੀਆ ਖ਼ਾਨ ਦੇ ਮਰਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪਾਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਜਿੱਥੇ ਆਸਟ੍ਰੇਲੀਆ, ਕੈਨੇਡਾ ਅਤੇ ਦਿੱਲੀ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਉਥੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਾਜ਼ਰੀਆਂ ਭਰੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8