ਕੋਰੋਨਾ ਨਾਲ ਲੜਨ ਲਈ ਕੇਂਦਰ ਨੇ ਮਨਜ਼ੂਰ ਕੀਤਾ 15,000 ਕਰੋੜ ਰੁਪਏ ਦਾ ਨਵਾਂ ਪੈਕੇਜ

Wednesday, Apr 22, 2020 - 08:18 PM (IST)

ਕੋਰੋਨਾ ਨਾਲ ਲੜਨ ਲਈ ਕੇਂਦਰ ਨੇ ਮਨਜ਼ੂਰ ਕੀਤਾ 15,000 ਕਰੋੜ ਰੁਪਏ ਦਾ ਨਵਾਂ ਪੈਕੇਜ

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਾਈ ਤੇਜ਼ ਕਰਨ ਲਈ 'ਭਾਰਤ ਕੋਵਿਡ-19 ਐਮਰਜੰਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰ ਪੈਕੇਜ' ਦੇ ਰੂਪ 'ਚ 15,000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਪਹਿਲੇ ਐਲਾਨ ਕੀਤੇ ਗਏ ਪੈਕੇਜ ਤੋਂ ਇਲਾਵਾ ਹੈ। ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਸ ਮਨਜ਼ੂਰ ਧਨਰਾਸ਼ੀ ਦੀ ਵਰਤੋਂ ਤਿੰਨ ਪੜਾਅ 'ਚ ਕੀਤੀ ਜਾਵੇਗੀ। ਹੁਣ ਦੇ ਲਈ ਤੁਰੰਤ ਕੋਵਿਡ-19 ਐਮਰਜੰਸੀ ਪ੍ਰਤੀਕਿਰਿਆ (7,744 ਕਰੋੜ ਰੁਪਏ ਦੀ ਧਨਰਾਸ਼ੀ) ਦਾ ਪ੍ਰਬੰਧ ਕੀਤਾ ਗਿਆ ਹੈ। ਬਾਕੀ ਧਨਰਾਸ਼ੀ ਮੱਧ ਮਿਆਦ ਸਹਿਯੋਗ (1-4 ਸਾਲ) ਦੇ ਰੂਪ 'ਤੇ ਮਿਸ਼ਨ ਮੋਡ 'ਚ ਉਪਲੱਬਧ ਕਰਵਾਈ ਜਾਵੇਗੀ।

ਪੈਕੇਜ ਦੇ ਮੁੱਖ ਉਦੇਸ਼ਾਂ 'ਚ ਡਾਇਗਨੋਸਟਿਕਸ ਅਤੇ ਕੋਵਿਡ ਸਮਰਪਿਤ ਇਲਾਜ ਸੁਵਿਧਾਵਾਂ ਦਾ ਵਿਕਾਸ, ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਮੈਡੀਕਲ ਉਪਕਰਣ ਅਤੇ ਦਵਾਈਆਂ ਦੀ ਕੇਂਦਰੀ ਖਰੀਦ, ਭਵਿੱਖ 'ਚ ਮਹਾਮਾਰੀਆਂ ਤੋਂ ਬਚਾਅ ਅਤੇ ਤਿਆਰੀਆਂ 'ਚ ਸਹਿਯੋਗ ਦੇ ਲਈ ਰਾਸ਼ਟਰੀ ਅਤੇ ਸੂਬਾ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤੀ ਦੇਣਾ ਅਤੇ ਵਿਕਸਿਤ ਕਰਨਾ ਹੈ। ਇਸ 'ਚ ਲੈਬੋਟਰੀਜ਼ ਦੀ ਸਥਾਪਨਾ ਅਤੇ ਨਿਗਰਾਨੀ ਗਤੀਵਿਧੀਆਂ ਵਧਾਉਣਾ, ਬਾਇਓ ਸੇਫਟੀ ਸੁਰੱਖਿਆ ਤਿਆਰੀਆਂ, ਮਹਾਮਾਰੀ ਖੋਜ ਅਤੇ ਭਾਈਚਾਰੇ ਨੂੰ ਸਰਗਰਮੀ ਰੂਪ ਨਾਲ ਜੋੜਨਾ ਅਤੇ ਜ਼ੋਖਿਮ ਸੰਚਾਰ ਗਤੀਵਿਧੀਆਂ ਰਾਹੀਂ ਭਾਰਤ 'ਚ ਕੋਵਿਡ-19 ਦੇ ਪ੍ਰਸਾਰ ਨੂੰ ਹੌਲੀ ਅਤੇ ਸੀਮਿਤ ਕਰਨ ਲਈ ਐਮਰਜੰਸੀ ਪ੍ਰਤੀਕਿਰਿਆ ਵਧਾਉਣਾ ਸ਼ਾਮਲ ਹੈ। ਇਨ੍ਹਾਂ ਉਪਾਅ ਅਤੇ ਪਹਿਲੂਆਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਤਹਿਤ ਹੀ ਲਾਗੂ ਕੀਤਾ ਜਾਵੇਗਾ।


author

Karan Kumar

Content Editor

Related News