ਪਾਕਿ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਉਲੰਘਣਾ, 21 ਭਾਰਤੀਆਂ ਦੀ ਮੌਤ

Sunday, Sep 15, 2019 - 05:20 PM (IST)

ਪਾਕਿ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਉਲੰਘਣਾ, 21 ਭਾਰਤੀਆਂ ਦੀ ਮੌਤ

ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਸ ਸਾਲ ਹੁਣ ਤਕ ਪਾਕਿਸਤਾਨ ਨੇ ਬਿਨਾਂ ਉਕਸਾਵੇ ਦੇ 2050 ਵਾਰ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ, ਜਿਸ 'ਚ 21 ਭਾਰਤੀਆਂ ਦੀ ਮੌਤ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਬਿਨਾਂ ਉਕਸਾਵੇ ਦੇ ਜੰਗਬੰਦੀ ਉਲੰਘਣ ਸਮੇਤ ਸਰਹੱਦ ਪਾਰ ਘੁਸਪੈਠ, ਭਾਰਤੀ ਨਾਗਰਿਕਾਂ ਅਤੇ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਚਿੰਤਾ ਨੂੰ ਪਾਕਿਸਤਾਨ ਦੇ ਸਾਹਮਣੇ ਚੁੱਕਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਨੇ ਬਿਨਾਂ ਉਕਸਾਵੇ ਦੇ 2050 ਵਾਰ ਜੰਗਬੰਦੀ ਦੀ ਉਲੰਘਣੀ ਕੀਤੀ, ਜਿਸ 'ਤ 21 ਭਾਰਤੀਆਂ ਦੀ ਮੌਤ ਹੋਈ। ਭਾਰਤ ਨੇ ਲਗਾਤਾਰ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੇ ਸੁਰੱਖਿਆ ਬਲਾਂ ਨੂੰ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ 'ਤੇ 2003 ਦੇ ਜੰਗਬੰਦੀ ਉਲੰਘਣ ਨੂੰ ਲੈ ਕੇ ਬਣੀ ਸਹਿਮਤੀ ਦਾ ਪਾਲਣ ਕਰਨ ਲਈ ਕਹੇ।


author

Tanu

Content Editor

Related News