CBSE ਨੇ ਬੋਰਡ ਪ੍ਰੀਖਿਆ ਆਨਲਾਈਨ ਕਰਵਾਉਣ ਤੋਂ ਕੀਤਾ ਇਨਕਾਰ, ਲਿਖਤੀ ਪ੍ਰੀਖਿਆ ਹੋਵੇਗੀ

12/03/2020 1:50:56 AM

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਅਧਿਕਾਰੀਆਂ ਨੇ ਕਿਹਾ ਕਿ 2021 'ਚ ਬੋਰਡ ਪ੍ਰੀਖਿਆਵਾਂ ਆਨਲਾਈਨ ਤਰੀਕੇ ਨਾਲ ਨਾ ਹੋ ਕੇ ਲਿਖਤੀ ਪ੍ਰੀਖਿਆਵਾਂ ਹੋਣਗੀਆਂ ਅਤੇ ਪ੍ਰੀਖਿਆ ਦੇ ਸੰਚਾਲਨ ਲਈ ਤਾਰੀਖ਼ਾਂ 'ਤੇ ਵਿਚਾਰ-ਵਟਾਂਦਰਾ ਅਜੇ ਵੀ ਚੱਲ ਰਿਹਾ ਹੈ। ਬੋਰਡ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਪ੍ਰੀਖਿਆ ਤੋਂ ਪਹਿਲਾਂ ਜਮਾਤਾਂ 'ਚ ਪ੍ਰਯੋਗਾਤਮਕ ਕੰਮਾਂ ਲਈ ਵਿਦਿਆਰਥੀ ਮੌਜੂਦ ਨਹੀਂ ਹੋ ਸਕੇ ਤਾਂ ਵਿਕਲਪਾਂ ਦੀ ਭਾਲ ਕੀਤੀ ਜਾਵੇਗੀ।

ਲਿਖਤੀ ਹੀ ਹੋਣਗੀਆਂ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ
ਸੀ.ਬੀ.ਐੱਸ.ਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੋਰਡ ਪ੍ਰੀਖਿਆ ਦੇ ਪ੍ਰਬੰਧ ਦੀਆਂ ਤਾਰੀਖਾਂ  ਦੇ ਸੰਬੰਧ 'ਚ ਕੋਈ ਆਖਰੀ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਸਬੰਧਿਤ ਧਿਰਾਂ ਦੇ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਪ੍ਰੀਖਿਆਵਾਂ ਜਦੋਂ ਵੀ ਹੋਣਗੀਆਂ ਲਿਖਤੀ ਰੁਪ ਨਾਲ ਹੋਣਗੀਆਂ। ਪ੍ਰੀਖਿਆਵਾਂ ਸਾਰੇ ਕੋਵਿਡ ਪ੍ਰੋਟੋਕਾਲਾਂ ਦਾ ਪਾਲਣ ਕਰਦੇ ਹੋਏ ਆਯੋਜਿਤ ਕੀਤੀਆਂ ਜਾਣਗੀਆਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਗਲੇ ਸਾਲ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਅਤੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੇ ਮੁੱਦੇ 'ਤੇ 10 ਦਸੰਬਰ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਗੱਲਬਾਤ ਕਰਨ ਵਾਲੇ ਹਨ।


Inder Prajapati

Content Editor

Related News