ਵੱਡੀ ਖ਼ਬਰ: CBSE 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਹੋਇਆ ਐਲਾਨ

Thursday, Dec 31, 2020 - 06:53 PM (IST)

ਵੱਡੀ ਖ਼ਬਰ: CBSE 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਹੋਇਆ ਐਲਾਨ

ਨਵੀਂ ਦਿੱਲੀ— ਕੋਰੋਨਾ ਕਾਲ ਦਰਮਿਆਨ ਸੀ. ਬੀ. ਐੱਸ. ਈ. ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਚੁੱਕੀ ਹੈ। ਦੇਸ਼ ਦੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 4 ਮਈ ਤੋਂ 10ਵੀਂ ਅਤੇ 12ਵੀਂ ਸੀ. ਬੀ. ਐੱਸ. ਈ. ਬੋਰਡ ਦੀਆਂ ਪ੍ਰੀਖਿਆ ਸ਼ੁਰੂ ਹੋਣਗੀਆਂ ਅਤੇ 10 ਜੂਨ ਤੱਕ ਪ੍ਰੀਖਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ। ਇਸ ਦੇ ਨਾਲ ਹੀ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ 1 ਮਾਰਚ ਤੋਂ ਪ੍ਰੈਟੀਕਲ ਪ੍ਰੀਖਿਆ ਸ਼ੁਰੂ ਹੋ ਜਾਣਗੇ। 15 ਜੁਲਾਈ ਤੱਕ ਨਤੀਜੇ ਆ ਜਾਣਗੇ। ਹੁਣ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ’ਚ ਲੱਗ ਜਾਣਗੇ। 

 

ਰਮੇਸ਼ ਨਿਸ਼ੰਕ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਲ ’ਚ ਅਸੀਂ ਵਿਦਿਆਰਥੀਆਂ ਨਾਲ ਸੋਸ਼ਲ ਮੀਡੀਆ ’ਤੇ ਗੱਲਬਾਤ ਕਰਦੇ ਰਹੇ। ਅਸੀਂ ਜੇ. ਈ. ਈ. ਅਤੇ ਨੀਟ ਦੀ ਪ੍ਰੀਖਿਆ ਨੂੰ ਕਰਵਾਇਆ। ਕੋਰੋਨਾ ਵਾਇਰਸ ਕਰ ਕੇ ਇਹ ਕਿਆਸ ਲਾਏ ਜਾ ਰਹੇ ਸਨ ਕਿ ਕੇਂਦਰ ਸਰਕਾਰ ਆਨਲਾਈਨ ਹੀ ਪ੍ਰੀਖਿਆ ਲੈ ਸਕਦੀ ਹੈ ਪਰ ਕੇਂਦਰੀ ਸਿੱਖਿਆ ਮੰਤਰੀ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਆਫ਼ਲਾਈਨ ਮੋਡ ’ਚ ਅਤੇ ਕੋਵਿਡ-19 ਪ੍ਰੋਟੋਕਾਲ ਤਹਿਤ ਆਯੋਜਿਤ ਕੀਤੀਆਂ ਜਾਣਗੀਆਂ। 

ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਪੂਰੀ ਡੇਟਸ਼ੀਟ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ http://cbse.nic.in ’ਤੇ ਜਾਰੀ ਹੋਵੇਗੀ, ਜਿੱਥੋਂ ਵਿਦਿਆਰਥੀ ਡੇਟਸ਼ੀਟ ਡਾਊਨਲੋਡ ਕਰ ਸਕਣਗੇ। 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਵੱਖ-ਵੱਖ ਜਾਰੀ ਹੋਵੇਗੀ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਬੋਰਡ ਆਮ ਤੌਰ ’ਤੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਅਤੇ ਮਾਰਚ ਤੱਕ ਆਯੋਜਿਤ ਕਰਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦੇ ਬੋਰਡ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕਰਨ ’ਚ ਦੇਰੀ ਹੋ ਗਈ ਹੈ।


author

Tanu

Content Editor

Related News