CBSE 12th ਦਾ ਰਿਜ਼ਲਟ ਹੋਇਆ ਜਾਰੀ

05/26/2018 3:58:50 PM

ਨਵੀਂ ਦਿੱਲੀ— ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 12ਵੀਂ ਕਲਾਸ ਦੇ ਨਤੀਜੇ ਘੋਸ਼ਿਤ ਹੋ ਗਏ ਹਨ। 83.01 ਫੀਸਦੀ ਵਿਦਿਆਰਥੀ ਇਸ ਵਾਰ ਪਾਸ ਹੋਏ ਹਨ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਹੀ ਬਾਜੀ ਮਾਰੀ ਹੈ।
ਸੀ.ਬੀ.ਐੈਸ.ਈ. ਬੋਰਡ ਦੇ ਵਿਦਿਆਰਥੀ ਆਪਣਾ ਨਤੀਜਾ ਸੀ.ਬੀ.ਐੈਸ.ਈ. ਦੀ ਆਫੀਸ਼ੀਅਲ ਵੈੱਬਸਾਈਟ 'bseresults.nic.in' ਅਤੇ 'cbse.nic.in' 'ਤੇ ਜਾ ਕੇ ਦੇਖ ਸਕਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਇਸ ਵਾਰ ਸੀ.ਬੀ.ਐੈਸ.ਈ. ਦੇ 10ਵੀਂ ਅਤੇ 12ਵੀਂ ਦੇ ਨਤੀਜੇ 'www.google.com' ਗੂਗਲ 'ਤੇ ਵੀ ਦੇਖ ਸਕਦੇ ਹੋ।
ਜ਼ਿਕਰਯੋਗ ਹੈ ਕਿ ਇਸ ਸਾਲ 10ਵੀਂ ਅਤੇ 12ਵੀਂ 'ਚ 28 ਲੱਖ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਦਿੱਤੀ ਸੀ। ਜਿੱਥੇ 10ਵੀਂ 'ਚ 16.38 ਲੱਖ ਵਿਦਿਆਰਥੀ ਪ੍ਰੀਖਿਆ 'ਚ ਬੈਠੇ ਸਨ। ਇਸ ਨਾਲ 12ਵੀਂ 11.86 ਲੱਖ ਵਿਦਿਆਰਥੀ ਸ਼ਾਮਲ ਹੋਏ ਹਨ।
ਇਨ੍ਹਾਂ ਵੈੱਬਸਾਈਟ 'ਤੇ ਦੇਖੋ ਰਿਜ਼ਲਟ- ਤੁਸੀਂ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਵੀ ਆਪਣਾ ਰਿਜ਼ਲਟ ਦੇਖ ਸਕਦੇ ਹੋ। ਇਸ ਲਈ ਤੁਹਾਨੂੰ  www.results.nic.in, www.cbseresults.nic.in, www.cbse.nic.in 'ਤੇ ਜਾਣਾ ਹੋਵੇਗਾ। ਉਸ ਤੋਂ ਬਾਅਦ ਪ੍ਰੀਖਿਆ ਨਾਲ ਜੁੜੇ ਲਿੰਕ 'ਤੇ ਕਲਿੱਕ ਕਰੋ। ਨਾਲ ਹੀ ਜਾਣਕਾਰੀ ਭਰ ਕੇ ਆਪਣਾ ਨਤੀਜਾ ਦੇਖ ਸਕਦੇ ਹੋ।
ਇਸ ਤੋਂ ਇਲਾਵਾ ਹੋਰ ਸਾਈਟਜ਼ ਜਿਵੇਂ- DigiLocker, UMANG, www.bing.com 'ਤੇ ਆਪਣਾ ਨਤੀਜਾ ਦੇਖ ਸਕਦੇ ਹੋ। 


Related News