ਅਧਿਆਪਕ ਭਰਤੀ ਘਪਲਾ : ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਘਰਾਂ ’ਤੇ CBI ਦੇ ਛਾਪੇ
Friday, Dec 01, 2023 - 10:54 AM (IST)
ਕੋਲਕਾਤਾ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੱਛਮੀ ਬੰਗਾਲ ਵਿਚ ਕਥਿਤ ਅਧਿਆਪਕ ਭਰਤੀ ਘਪਲੇ ਵਿਚ ਸ਼ਮੂਲੀਅਤ ਦੇ ਦੋਸ਼ ’ਚ ਵੀਰਵਾਰ ਨੂੰ ਇਕ ਵਿਧਾਇਕ ਅਤੇ 2 ਕੌਂਸਲਰਾਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਦੇ ਘਰਾਂ ’ਤੇ ਇਕੱਠੀ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : EC ਦੀ ਰਿਪੋਰਟ 'ਚ ਖ਼ੁਲਾਸਾ, ਭਾਜਪਾ ਨੂੰ ਵਿੱਤੀ ਸਾਲ 2022-23 ਵਿਚ 720 ਕਰੋੜ ਰੁਪਏ ਦਾ ਮਿਲਿਆ ਚੰਦਾ
ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਡੋਮਕਲ ਦੇ ਵਿਧਾਇਕ ਜ਼ਫੀਕੁਲ ਇਸਲਾਮ ਤੇ ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ਦੇ ਕੌਂਸਲਰ ਬੱਪਾਦਿਤਿਆ ਦਾਸਗੁਪਤਾ ਅਤੇ ਬਿਧਾਨਨਗਰ ਨਗਰ ਨਿਗਮ ਦੇ ਕੌਂਸਲਰ ਦੇਬਰਾਜ ਚੱਕਰਵਰਤੀ ਦੇ ਘਰਾਂ ਦੀ ਤਲਾਸ਼ੀ ਲਈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਾਂ, ਜਿਨ੍ਹਾਂ ਦੇ ਘਰਾਂ ਅਤੇ ਦਫਤਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਸਿਲਸਿਲੇ ’ਚ ਕੋਲਕਾਤਾ, ਮੁਰਸ਼ਿਦਾਬਾਦ ਅਤੇ ਕੂਚ ਬਿਹਾਰ ਜ਼ਿਲਿਆਂ ’ਚ ਅਤੇ ਉਨ੍ਹਾਂ ਦੇ ਨੇੜੇ-ਤੇੜੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8