ਸਾਬਕਾ ਕੇਂਦਰੀ ਮੰਤਰੀ ਜਯੰਤੀ ਨਟਰਾਜਨ ਦੇ ਕਈ ਟਿਕਾਣਿਆਂ ''ਤੇ ਸੀ. ਬੀ. ਆਈ. ਦਾ ਛਾਪਾ, ਮਾਮਲਾ ਦਰਜ

Saturday, Sep 09, 2017 - 06:49 PM (IST)

ਚੇਨੰਈ— ਸਾਬਕਾ ਕੇਂਦਰੀ ਮੰਤਰੀ ਜਯੰਤੀ ਨਟਰਾਜਨ ਦੀ ਚੇਨੰਈ ਸਥਿਤ ਰਿਹਾਇਸ਼ ਸਮੇਤ ਕਈ ਟਿਕਾਣਿਆਂ 'ਤੇ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਉਸ 'ਤੇ ਅਹੁਦੇ ਦਾ ਦੁਰਪ੍ਰਯੋਗ ਕਰਨ ਦਾ ਦੋਸ਼ ਹੈ। ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਦੀ ਰੋਕਥਾਮ ਐਕਟ ਦੀ ਧਾਰਾ '120- ਬੀ' ਦੇ ਅਧੀਨ ਐਫ. ਆਈ. ਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਸੀ. ਬੀ. ਆਈ. ਨੇ ਇਲੈਕ੍ਰਟੋਸਟੀਲ ਕਾਸਟਿੰਗ ਲਿਮਿਟੇਡ ਅਤੇ ਹੋਰ ਖਿਲਾਫ ਸੈਕਸ਼ਨ '120-ਬੀ.' ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਯੂ. ਪੀ. ਏ. ਸਰਕਾਰ ਦੌਰਾਨ ਵਾਤਾਵਰਨ ਮੰਤਰੀ ਰਹਿ ਚੁਕੀ ਜਯੰਤੀ ਨਟਰਾਜਨ ਨੇ ਜਨਵਰੀ 2015 'ਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ ਤੋਂ ਅਸਤੀਫਾ ਦੇਣ ਦੇ ਬਾਅਦ ਨਟਰਾਜਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਗੰਭੀਰ ਦੋਸ਼ ਲਾਏ ਸਨ। ਨਟਰਾਜਨ ਨੇ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ, ਜਿਸ 'ਚ ਉਸ ਨੇ ਕਿਹਾ ਹੈ ਕਿ ਵਾਤਾਵਰਨ ਨਾਲ ਜੁੜੇ ਕਈ ਪ੍ਰਾਜੈਕਟਾਂ ਨੂੰ ਹਰੀ ਝੰਡੀ ਨਾ ਦੇਣ ਦੇ ਲਈ ਉਨ੍ਹਾਂ 'ਤੇ ਰਾਹੁਲ ਗਾਂਧੀ ਵਲੋਂ ਦਬਾਅ ਬਣਾਇਆ ਹੋਇਆ ਸੀ। ਉਸ ਨੇ ਲਿਖਿਆ ਕਿ ਉਸ ਦੇ ਅਸਤੀਫਾ ਦੇਣ ਤੋਂ ਬਾਅਦ ਰਾਹੁਲ ਗਾਂਧੀ ਦੇ ਦਫਤਰ ਵਲੋਂ ਉਨ੍ਹਾਂ ਖਿਲਾਫ ਮੀਡੀਆ 'ਚ ਪ੍ਰਚਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਯੰਤੀ ਨਟਰਾਜਨ 'ਤੇ 35 ਅਜਿਹੇ ਮਹੱਤਵਪੂਰਣ ਪ੍ਰਾਜੈਕਟਾਂ ਨੂੰ ਹਰੀ ਝੰਡੀ ਨਾ ਦੇਣ ਦੇ ਦੋਸ਼ ਹਨ, ਜੋ ਹਜ਼ਾਰ ਤੋਂ 5 ਹਜ਼ਾਰ ਕਰੋੜ ਤੱਕ ਦੇ ਹਨ। ਜ਼ਿਕਰਯੋਗ ਹੈ ਕਿ ਜਯੰਤੀ ਨਟਰਾਜਨ ਨੂੰ ਰਾਜੀਵ ਗਾਂਧੀ ਕਾਂਗਰਸ 'ਚ ਲੈ ਕੇ ਆਏ ਸਨ ਪਰ ਨਰਸਿਮ੍ਹਾ ਰਾਓ ਦੇ ਸਮੇਂ 'ਚ ਜਯੰਤੀ ਪਾਰਟੀ ਛੱਡ ਕੇ ਜੀ. ਕੇ. ਮੂਪਨਾਰ ਦੀ ਅਗਵਾਈ 'ਚ ਬਣੀ ਤਮਿਲ ਮਨਿਲਾ ਕਾਂਗਰਸ 'ਚ ਸ਼ਾਮਲ ਹੋਈ ਸੀ, ਫਿਰ ਵਾਪਸ ਸੋਨੀਆ ਗਾਂਧੀ ਉਨ੍ਹਾਂ ਨੂੰ ਪਾਰਟੀ 'ਚ ਲੈ ਕੇ ਆਈ ਸੀ। 


Related News