CBI ਨੇ ਗੈਰ-ਕਾਨੂੰਨੀ ਖਣਨ ਘਪਲੇ ਦੇ ਸੰਬੰਧ ''ਚ ਉਤਰ ਪ੍ਰਦੇਸ਼ ਦੇ 3 ਜ਼ਿਲਿਆਂ ''ਚ ਮਾਰੇ ਛਾਪੇ

07/10/2019 12:28:17 PM

ਲਖਨਊ—ਗੈਰ-ਕਾਨੂੰਨੀ ਖਣਨ ਘਪਲੇ ਦੇ ਸੰਬੰਧ 'ਚ ਕੇਂਦਰੀ ਜਾਂਚ ਬਿਊਰੋ(ਸੀ ਬੀ ਆਈ) ਉਤਰ ਪ੍ਰਦੇਸ਼ ਦੇ 3 ਜ਼ਿਲਿਆਂ 'ਚ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕਰ ਰਹੀ ਹੈ। ਅਧਿਕਾਰੀਆਂ ਨੇ ਅੱਜ ਭਾਵ ਬੁੱਧਵਾਰ ਨੂੰ ਦੱਸਿਆ ਹੈ ਕਿ ਛਾਪੇ ਸਵੇਰਸਾਰ ਹਮੀਰਪੁਰ, ਫਤਿਹਪੁਰ ਅਤੇ ਬੁਲੰਦਸ਼ਹਿਰ 'ਚ ਸ਼ੁਰੂ ਹੋਏ। ਉਨ੍ਹਾਂ ਨੇ ਦੱਸਿਆ ਕਿ ਕਾਰਵਾਈ ਹੁਣ ਵੀ ਚੱਲ ਰਹੀ ਹੈ ਅਤੇ ਇਹ ਪੂਰਾ ਦਿਨ ਜਾਰੀ ਰਹਿ ਸਕਦੀ ਹੈ। ਸੀ. ਬੀ. ਆਈ. ਨੇ ਸੂਬੇ 'ਚ ਗੈਰ-ਕਾਨੂੰਨੀ ਖਣਨ ਠੇਕਿਆਂ ਦੇ ਸੰਬੰਧ 'ਚ 3 ਐੱਫ. ਆਈ. ਆਰ. ਦਰਜ ਕੀਤੀਆਂ ਸੀ। ਇਲਾਹਾਬਾਦ ਹਾਈ ਕੋਰਟ ਨੇ 28 ਜੁਲਾਈ 2016 ਨੂੰ ਸੀ. ਬੀ. ਆਈ. ਨੂੰ ਆਦੇਸ਼ ਦਿੱਤਾ ਸੀ ਕਿ ਉਹ ਸੂਬੇ 'ਚ ਗੈਰ-ਕਾਨੂੰਨੀ ਖਣਨ ਦੀ ਜਾਂਚ ਕਰੇ, ਜਿਸ ਤੋਂ ਬਾਅਦ ਉਸ ਨੇ 7 ਐੱਫ. ਆਈ. ਆਰ. ਦਰਜ ਕੀਤੀਆਂ ਸੀ।


Iqbalkaur

Content Editor

Related News