ਕਾਰਤੀ ਦੀ ਪਟਿਆਲਾ ਹਾਊਸ ਕੋਰਟ ''ਚ ਪੇਸ਼ੀ, ਸੀ.ਬੀ.ਆਈ. ਨੇ ਰਿਮਾਂਡ ਵਧਾਉਣ ਦੀ ਕੀਤੀ ਮੰਗ
Tuesday, Mar 06, 2018 - 04:19 PM (IST)

ਨਵੀਂ ਦਿੱਲੀ— ਆਈ. ਐੱਨ.ਐਕਸ. ਮੀਡੀਆ ਮਾਮਲੇ 'ਚ ਦੋਸ਼ੀ ਪਾਏ ਗਏ ਕਾਰਤੀ ਚਿਦਾਂਬਰਮ ਦੀ ਰਿਮਾਂਡ ਵਧਾਉਣ ਦੇ ਮਾਮਲੇ 'ਤੇ ਸੁਣਵਾਈ ਚਲ ਰਹੀ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਹੀ ਕਾਰਤੀ ਨੂੰ ਰਾਹਤ ਨਹੀਂ ਮਿਲੀ। ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਕਾਰਤੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਵੀ ਮੌਜ਼ੂਦ ਹਨ। ਸੀ.ਬੀ.ਆਈ. ਨੇ ਹੋਰ ਪੁੱਛਗਿਛ ਕਰਨ ਲਈ 14 ਦਿਨ ਦੀ ਰਿਮਾਂਡ ਮੰਗੀ ਹੈ।
ਕਾਰਤੀ ਨੇ ਜਾਂਚ ਟੀਮ ਨੂੰ ਕਿਹਾ 'ਭਾੜ ਮੇ ਜਾਓ'
ਕੋਰਟ 'ਚ ਸੀ.ਬੀ.ਆਈ. ਨੇ ਦਾਅਵਾ ਕੀਤਾ ਹੈ ਕਿ ਕਾਰਤੀ ਚਿਦਾਂਬਰਮ ਜਾਂਚ 'ਚ ਬਿਲਕੁਲ ਵੀ ਸਹਿਯੋਗ ਨਹੀਂ ਦੇ ਰਹੇ ਹਨ। ਆਡੀਸ਼ਨਲ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਦੱਸਿਆ, ਦੋਸ਼ੀ ਦਾ ਮੋਬਾਇਲ ਸੀਜ ਕੀਤਾ ਗਿਆ। ਜਦੋਂ ਉਸ ਕੋਲ ਪਾਸਵਰਡ ਮੰਗਿਆ ਤਾਂ ਉਨ੍ਹਾਂ ਨੇ ਅੱਗੋ ਮਨਾ ਕਰ ਦਿੱਤਾ ਅਤੇ ਕਿਹੈ,''ਗੋ ਟੂ ਹੈੱਲ'। ਅਭਿਸ਼ੇਕ ਮਨੂੰ ਸਿੰਘ ਵੀ ਨੇ ਸੀ.ਬੀ.ਆਈ. ਦੀਆਂ ਦਲੀਲਾਂ ਨੂੰ ਕੱਟ ਦੇ ਹੋਏ ਕਿਹਾ ਕਿ ਮੇਰੇ ਮੁਆਵਕੀਲ ਦੇ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੋਸ਼ੀ ਹੈ ਅਤੇ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ।
Abhishek Singhvi, lawyer of #KartiChidambram in #INXMediaCase counters CBI's claim that Karti is not co-operating & is being evasive and said "I am not in the custody to answer what you want. If I am silent, that does not mean I am evasive and non cooperative"
— ANI (@ANI) March 6, 2018
ਸੀ.ਬੀ.ਆਈ. ਨੇ ਕੋਰਟ 'ਚ ਕਾਰਤੀ ਰਿਮਾਂਡ ਲਈ ਦਲੀਲ ਦਿੱਤੀ ਕਿ ਦੋਸ਼ੀ ਤੋਂ ਅਜੇ ਪੁੱਛਗਿਛ ਕਰਨੀ ਜ਼ਰੂਰੀ ਹੈ ਕਿਉਂਕਿ ਇਸ ਮਾਮਲੇ 'ਚ ਜਾਂਚ ਨਾਲ ਜੁੜੇ ਕਈ ਨਵੇਂ ਮਹੱਤਵਪੂਰਨ ਤੱਥ ਅਤੇ ਸਬੂਤ ਇਕੱਠੇ ਕਰਨ ਲਈ ਕਾਰਤੀ ਤੋਂ ਪੁੱਛਗਿਛ ਕਰਨੀ ਜ਼ਰੂਰੀ ਹੈ। ਸੁਪਰੀਮ ਕੋਰਟ 'ਚ ਕਾਰਤੀ ਰਿਮਾਂਡ ਵਧਾਉਣ ਲਈ ਸੀ.ਬੀ.ਆਈ. ਨੇ ਇਹ ਦਲੀਲ ਦਿੱਤੀ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਧਨ ਪੁੱਛਗਿਛ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਦੇ ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਹੈ ਕਿ ਕੋਰਟ 'ਚ ਕਾਰਤੀ ਨੂੰ ਆਪਣੇ ਮਾਤਾ-ਪਿਤਾ ਨੂੰ 10 ਮਿੰਟ ਲਈ ਮਿਲਣ ਦਾ ਮੌਕਾ ਦਿੱਤਾ ਗਿਆ। ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਕਾਰਤੀ ਦੀ ਪਟੀਸ਼ਨ 'ਤੇ ਸੁਣਵਾਈ ਹੋਈ ਸੀ। ਈ.ਡੀ. ਦੇ ਸਮਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ 'ਚ ਜਾਂਚ ਜਾਰੀ ਰਹਿ ਸਕਦੀ ਹੈ। ਸੁਣਵਾਈ ਦੀ ਅਗਲੀ ਤਾਰੀਖ 9 ਮਾਰਚ ਤੈਅ ਕੀਤੀ ਗਈ ਹੈ।
CBI seeks extension of remand of #KartiChidambaram saying that presence of accused is actually needed in order to serve some important & specific purposes connected with completion of investigation in #INXMediaCase
— ANI (@ANI) March 6, 2018
ਦੱਸਣਾ ਚਾਹੁੰਦੇ ਹਾਂ ਕਿ ਆਈ.ਐੈੱਨ.ਐਕਸ. ਮੀਡੀਆ 'ਚ ਵਿਦੇਸ਼ ਨਿਵੇਸ਼ ਨੂੰ ਮਨਜ਼ੂਰੀ ਦੇਣ ਦੇ ਮਾਮਲੇ 'ਚ ਕਾਰਤੀ ਚਿਦਾਂਬਰਮ ਨਾਲ ਮਿਲੀਭਗਤ ਦਾ ਦੋਸ਼ 'ਤੇ ਈ.ਡੀ. ਫੋਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਦੇ ਸਾਬਕਾ ਮੈਂਬਰ ਤੋਂ ਪੁੱਛਗਿਛ ਕਰੇਗਾ। ਇਸ ਕਦਮ ਨਾਲ ਜਾਂਚ ਯੂ.ਪੀ.ਏ. ਸਰਕਾਰ ਦੌਰਾਨ ਵਿੱਤ ਮੰਤਰਾਲੇ ਦੇ ਕੰਮਕਾਜ ਦੇ ਲੱਗਭਗ ਪਹੁੰਚ ਗਈ ਹੈ। ਐੈਫ.ਆਈ.ਪੀ.ਬੀ. ਨੂੰ ਕਥਿਤ ਤੌਰ 'ਤੇ ਪ੍ਰਭਾਵਿਤ ਕਰਨ ਦੋਸ਼ 'ਚ ਕਾਰਤੀ ਤੋਂ ਅਜੇ ਨਿਆਂਇਕ ਹਿਰਾਸਤ 'ਚ ਪੁੱਛਗਿਛ ਚਲ ਰਹੀ ਹੈ।