ਚਿਦਾਂਬਰਮ ਨੂੰ CBI ਨੇ ਦਿੱਤਾ 2 ਘੰਟੇ ''ਚ ਹਾਜ਼ਰ ਹੋਣ ਦਾ ਅਲਟੀਮੇਟਮ

Wednesday, Aug 21, 2019 - 12:52 AM (IST)

ਚਿਦਾਂਬਰਮ ਨੂੰ CBI ਨੇ ਦਿੱਤਾ 2 ਘੰਟੇ ''ਚ ਹਾਜ਼ਰ ਹੋਣ ਦਾ ਅਲਟੀਮੇਟਮ

ਨਵੀਂ ਦਿੱਲੀ— 305 ਕਰੋੜ ਰੁਪਏ ਦੇ ਆਈ.ਐੱਨ.ਐੱਕਸ. ਮੀਡੀਆ ਘਪਲੇ 'ਚ ਭ੍ਰਿਸ਼ਟਾਚਾਰ ਤੇ ਧਨਸੋਧ ਨਾਲ ਜੁੜੇ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਬੁਰੀ ਤਰ੍ਹਾਂ ਫੱਸ ਗਏ ਹਨ। ਦਿਨ 'ਚ ਚਿਦਾਂਬਰਮ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ, ਜਦੋਂ ਕੋਰਟ ਨੇ ਚਿਦਾਂਬਰਮ ਦੀ ਪੇਸ਼ਗੀ ਜ਼ਮਾਨਤ ਨੂੰ ਖਾਰਿਜ ਕਰ ਦਿੱਤਾ। ਸ਼ਾਮ ਨੂੰ ਸੀ.ਬੀ.ਆਈ. ਦੀ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਪਰ ਸਾਬਕਾ ਵਿੱਤ ਮੰਤਰੀ ਨਹੀਂ ਮਿਲੇ। ਕੁਝ ਦੇਰ ਬਾਅਦ ਈ.ਡੀ. ਦੀ ਟੀਮ ਵੀ ਪਹੁੰਚੀ ਤੇ ਘਰ ਦੀ ਤਲਾਸ਼ੀ ਲਈ। ਖਬਰ ਹੈ ਕਿ ਚਿਦਾਂਬਰਮ ਨਾਲ ਜੁੜੇ ਸਾਰੇ ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਚਿਦਾਂਬਰਮ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਹੈ।
ਸਾਬਕਾ ਵਿੱਤ ਮੰਤਰੀ ਦੇ ਫਰਾਰ ਹੋਣ ਤੋਂ ਬਾਅਦ ਦੇਰ ਰਾਤ ਸੀ.ਬੀ.ਆਈ. ਦੇ ਅਧਿਕਾਰੀ ਇਕ ਵਾਰ ਫਿਰ ਉਨ੍ਹਾਂ ਦੇ ਘਰ ਪਹੁੰਚੇ ਤੇ ਨੋਟਿਸ ਲਗਾ ਦਿੱਤਾ। ਉਸ 'ਚ ਲਿਖਿਆ ਹੈ ਕਿ ਚਿਦਾਂਬਰਮ ਅਗਲੇ ਦੋ ਘੰਟੇ 'ਚ ਹਾਜ਼ਰ ਹੋਣ।


author

Inder Prajapati

Content Editor

Related News