UGC-ਨੈੱਟ ਪੇਪਰ ਲੀਕ ਮਾਮਲੇ ’ਚ CBI ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ

Thursday, Jan 30, 2025 - 11:21 PM (IST)

UGC-ਨੈੱਟ ਪੇਪਰ ਲੀਕ ਮਾਮਲੇ ’ਚ CBI ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ ਨੇ 2024 ਦੇ ਯੂ.ਜੀ.ਸੀ.-ਨੈੱਟ ਪ੍ਰੀਖਿਆ ਪੇਪਰ ਲੀਕ ਨਾਲ ਸਬੰਧਿਤ ਮਾਮਲੇ ਵਿਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਇਸ ਇਨਪੁਟ ਦੇ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਸਦਾ ਪ੍ਰਸ਼ਨ ਪੱਤਰ ਡਾਰਕਨੈੱਟ ’ਤੇ ਲੀਕ ਹੋ ਗਿਆ ਹੈ ਅਤੇ ਟੈਲੀਗ੍ਰਾਮ ’ਤੇ ਵੇਚਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਇਰ ਆਪਣੀ ਕਲੋਜ਼ਰ ਰਿਪੋਰਟ ਵਿਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕਿਹਾ ਕਿ ਮਾਮਲੇ ਵਿਚ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਏਜੰਸੀ ਨੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਇਕ ਰਿਪੋਰਟ ਵੀ ਭੇਜ ਦਿੱਤੀ ਹੈ। ਅਦਾਲਤ ਹੁਣ ਫੈਸਲਾ ਕਰੇਗੀ ਕਿ ਕੀ ਰਿਪੋਰਟ ਨੂੰ ਪ੍ਰਵਾਨ ਕਰ ਕੇ ਮਾਮਲੇ ਨੂੰ ਕੇਸ ਬੰਦ ਕੀਤਾ ਜਾਵੇ ਜਾਂ ਏਜੰਸੀ ਨੂੰ ਹੋਰ ਜਾਂਚ ਕਰਨ ਦਾ ਹੁਕਮ ਦਿੱਤਾ ਜਾਵੇ।

ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਪਾਇਆ ਕਿ 18 ਜੂਨ, 2024 ਦੀ ਪ੍ਰੀਖਿਆ ਲਈ ‘ਲੀਕ’ ਹੋਏ ਪ੍ਰਸ਼ਨ ਪੱਤਰ ਦਾ ‘ਛੇੜਛਾੜ’ ਕੀਤਾ ਹੋਇਅਾ ਸਕ੍ਰੀਨਸ਼ਾਟ ਇਕ ਵਿਦਿਆਰਥੀ ਦੁਆਰਾ ਕੁਝ ਪੈਸੇ ਕਮਾਉਣ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਅਾ ਕਿ ਪ੍ਰੀਖਿਆ ਵਾਲੇ ਦਿਨ, ਯੂ.ਜੀ.ਸੀ.-ਨੈੱਟ ਦੀ ਦੂਜੀ ਸ਼ਿਫਟ ਤੋਂ ਪਹਿਲਾਂ ਦੁਪਹਿਰ ਨੂੰ ਟੈਲੀਗ੍ਰਾਮ ਚੈਨਲਾਂ ’ਤੇ ਪੇਪਰ ਪ੍ਰਸਾਰਿਤ ਹੁੰਦਾ ਪਾਇਆ ਗਿਆ, ਜਿਸ ਤੋਂ ਇਹ ਮਹਿਸੂਸ ਹੋਇਅਾ ਕਿ ਇਹ ਲੀਕ ਹੋ ਗਿਆ ਹੈ ਅਤੇ ਇਸਨੂੰ ਪ੍ਰਸਾਰਿਤ ਕਰਨ ਵਾਲੇ ਵਿਅਕਤੀ ਨੇ ਇਸਨੂੰ ਪ੍ਰਾਪਤ ਕੀਤਾ ਹੈ।


author

Rakesh

Content Editor

Related News