ਭਾਗਵਤ ਨੂੰ ਮਿਲੀ ‘ਜ਼ੈੱਡ ਪਲੱਸ’ ਸੁਰੱਖਿਆ ’ਤੇ ਹੋ ਰਿਹਾ ਖ਼ਰਚਾ ਵਸੂਲਣ ਲਈ ਰਿਟ ਦਾਇਰ
Sunday, Apr 19, 2026 - 07:12 AM (IST)
ਨਾਗਪੁਰ (ਯੂ. ਐੱਨ. ਆਈ.) – ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਸਾਹਮਣੇ ਇਕ ਲੋਕਹਿੱਤ ਰਿਟ ਦਾਇਰ ਕਰ ਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੂੰ ਮੁਹੱਈਆ ਕੀਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ ਕਵਰ ਉਤੇ ਹੋਣ ਵਾਲੇ ਖ਼ਰਚ ਦੀ ਵਸੂਲੀ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਰਿਟ ਸੋਸ਼ਲ ਵਰਕਰ ਲਲਨ ਕਿਸ਼ੋਰ ਸਿੰਘ ਵੱਲੋਂ ਵਕੀਲ ਅਸ਼ਵਿਨ ਇੰਗੋਲੇ ਨੇ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ - ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ ਵੱਡਾ ਝਟਕਾ
ਦੱਸ ਦੇਈਏ ਕਿ ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਰਾਜ ਵਾਕੋਡੇ ਦੀ ਬੈਂਚ 20 ਅਪ੍ਰੈਲ ਨੂੰ ਇਸ ਰਿਟ 'ਤੇ ਸੁਣਵਾਈ ਕਰਨ ਵਾਲੀ ਹੈ। ਰਿਟਕਰਤਾ ਦੇ ਅਨੁਸਾਰ ਜਨਤਕ ਧਨ ਦੀ ਵਰਤੋਂ ਕਰ ਕੇ ਉੱਚ ਪੱਧਰੀ ਸੁਰੱਖਿਆ ਮੁਹੱਈਆ ਕੀਤੀ ਜਾ ਰਹੀ ਹੈ ਅਤੇ ਰਿਟਕਰਤਾ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਖ਼ਰਚ ਦੀ ਵਸੂਲੀ ਸਬੰਧਤ ਵਿਅਕਤੀ ਜਾਂ ਸੰਗਠਨ ਕੋਲੋਂ ਕੀਤੀ ਜਾਵੇ। ਰਿਟ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕੁਝ ਮਾਮਲਿਆਂ ਵਿਚ ਸੁਰੱਖਿਆ ਦਾ ਖਰਚਾ ਲਾਭਪਾਤਰੀ ਨੂੰ ਖੁਦ ਝੱਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
