CBI ਨੇ ਕਰੋੜਾਂ ਰੁਪਏ ਦੇ ਫਰਜ਼ੀ ਬਿੱਲ ਬਣਾਉਣ ਵਾਲੇ ਜਲ ਸੈਨਾ ਦੇ ਅਫ਼ਸਰਾਂ ਵਿਰੁੱਧ ਮਾਮਲਾ ਦਰਜ ਕੀਤਾ

07/30/2020 11:31:42 AM

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੱਛਮੀ ਜਲ ਸੈਨਾ ਕਮਾਨ ਨੂੰ ਆਈ.ਟੀ. ਹਾਰਡਵੇਅਰ ਸਪਲਾਈ ਕਰਨ ਦੇ ਨਾਂ 'ਤੇ 6.76 ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾਉਣ ਦੇ ਦੋਸ਼ 'ਚ ਜਲ ਸੈਨਾ ਦੇ ਚਾਰ ਅਧਿਕਾਰੀਆਂ ਅਤੇ 14 ਹੋਰ ਵਿਰੁੱਧ ਇਕ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਜਾਂਚ ਏਜੰਸੀ ਨੇ ਕੈਪਟਨ ਅਤੁਲ ਕੁਲਕਰਨੀ, ਕਮਾਂਡਰ ਮੰਦਰ ਗੋਡਬੋਲੇ ਅਤੇ ਆਰ.ਪੀ ਸ਼ਰਮਾ ਅਤੇ ਪੇਟੀ ਅਫ਼ਸਰ ਐੱਲ.ਓ.ਜੀ. (ਐੱਫ.ਐਂਡ.ਏ.) ਕੁਲਦੀਪ ਸਿੰਘ ਬਘੇਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਕਥਿਤ ਤੌਰ 'ਤੇ 6.76 ਕਰੋੜ ਰੁਪਏ ਦੇ 7 ਫਰਜ਼ੀ ਬਿੱਲ ਬਣਾਉਣ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਸੀ.ਬੀ.ਆਈ. ਦੀ ਸ਼ਿਕਾਇਤ ਅਨੁਸਾਰ, ਇਨ੍ਹਾਂ ਸਾਰੇ ਜਲ ਸੈਨਾ ਅਧਿਕਾਰੀਆਂ ਨੇ ਆਪਣੇ ਅਧਿਕਾਰਤ ਅਹੁਦੇ ਦੀ ਗਲਤ ਵਰਤੋਂ ਕਰ ਕੇ ਧੋਖਾਧੜੀ ਕੀਤੀ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਅਤੇ ਆਰਥਿਕ ਲਾਭ ਚੁੱਕਿਆ। ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਇਸ ਬਾਰੇ ਛਾਪੇਮਾਰੀ ਵੀ ਕੀਤੀ ਸੀ।


DIsha

Content Editor

Related News