CBI ਨੇ ਸੇਵਾਮੁਕਤ ਰੇਲਵੇ ਅਧਿਕਾਰੀ ਦੀ 15 ਕਰੋੜ ਦੀ ਜਾਇਦਾਦ ਕੀਤੀ ਜ਼ਬਤ

Tuesday, Jan 17, 2023 - 03:24 PM (IST)

CBI ਨੇ ਸੇਵਾਮੁਕਤ ਰੇਲਵੇ ਅਧਿਕਾਰੀ ਦੀ 15 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਭੁਵਨੇਸ਼ਵਰ 'ਚ ਰੇਲਵੇ ਦੇ ਇਕ ਸੇਵਾਮੁਕਤ ਪ੍ਰਧਾਨ ਮੁੱਖ ਵਪਾਰਕ ਮੈਨੇਜਰ ਦੇ ਕੰਪਲੈਕਸ 'ਤੇ ਛਾਪੇਮਾਰੀ ਦੌਰਾਨ 17 ਕਿਲੋਗ੍ਰਾਮ ਸੋਨਾ ਅਤੇ 1.57 ਕਰੋੜ ਰੁਪਏ ਨਕਦੀ ਜ਼ਬਤ ਕੀਤੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ 1989 ਬੈਚ ਦੇ ਭਾਰਤੀ ਰੇਲਵੇ ਆਵਾਜਾਈ ਸੇਵਾ ਦੇ ਅਧਿਕਾਰੀ ਪ੍ਰਮੋਦ ਕੁਮਾਰ ਜੇਨਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ 'ਚ ਤਿੰਨ ਜਨਵਰੀ ਨੂੰ ਮਾਮਲਾ ਦਰਜ ਕੀਤਾ ਸੀ।

ਜੇਨਾ ਖ਼ਿਲਾਫ਼ ਸਾਲ ਨਵੰਬਰ 'ਚ ਸੇਵਾਮੁਕਤ ਹੋਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਨੇ ਭੁਵਨੇਸ਼ਵਰ 'ਚ ਜੇਨਾ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ ਸੀ। ਉਨ੍ਹਾਂ ਕਿਹਾ ਕਿ ਤਲਾਸ਼ੀ 'ਚ 1.57 ਕਰੋੜ ਰੁਪਏ ਤੋਂ ਵੱਧ ਦੀ ਨਕਦੀ, 17 ਕਿਲੋਗ੍ਰਾਮ ਸੋਨਾ ਅਤੇ ਗਹਿਣੇ (8 ਕਰੋੜ ਰੁਪਏ ਤੋਂ 10 ਕਰੋੜ ਰੁਪਏ ਦਰਮਿਆਨ), ਬੈਂਕ ਅਤੇ ਡਾਕਘਰ 'ਚ ਜਮ੍ਹਾ 2.5 ਕਰੋੜ ਰੁਪਏ ਅਤੇ ਵੱਡੀ ਗਿਣਤੀ 'ਚ ਜਾਇਦਾਦ ਦੇ ਦਸਤਾਵੇਜ਼ ਮਿਲੇ।


author

DIsha

Content Editor

Related News