ਕਰਨਾਟਕ ’ਚ 1.88 ਕਰੋੜ ਰੁਪਏ ਦੀ ਨਕਦੀ, 87.19 ਲੱਖ ਰੁਪਏ ਦੀ ਸ਼ਰਾਬ ਜ਼ਬਤ
Monday, Mar 25, 2024 - 01:38 AM (IST)
ਬੈਂਗਲੁਰੂ - ਕਰਨਾਟਕ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿਛਲੇ 24 ਘੰਟਿਆਂ ’ਚ 1.88 ਕਰੋੜ ਰੁਪਏ ਦੀ ਨਕਦੀ ਅਤੇ 87.19 ਲੱਖ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕਰਨਾਟਕ ’ਚ 28 ਲੋਕ ਸਭਾ ਸੀਟਾਂ ਲਈ ਦੋ ਪੜਾਵਾਂ ਵਿਚ ਕ੍ਰਮਵਾਰ 26 ਅਪ੍ਰੈਲ ਅਤੇ 7 ਮਈ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਦੀ ਨਿਗਰਾਨੀ ਟੀਮ ਨੇ ਚਿਤਰਦੁਰਗਾ ਸੰਸਦੀ ਹਲਕੇ ਦੇ ਹਿਰੀਯੂਰ ਤੋਂ 1.44 ਕਰੋੜ ਰੁਪਏ ਜ਼ਬਤ ਕੀਤੇ ਹਨ ਅਤੇ ਬਾਕੀ ਰਕਮ ਹੋਰ ਥਾਵਾਂ ਤੋਂ ਜ਼ਬਤ ਕੀਤੀ ਗਈ ਹੈ। ਆਬਕਾਰੀ ਵਿਭਾਗ ਨੇ ਚਿਤਰਦੁਰਗਾ ਸੰਸਦੀ ਹਲਕੇ ਦੇ ਅਧੀਨ ਆਉਂਦੇ ਛੱਲਾਕੇਰੇ ਵਿਚ 14,688 ਲਿਟਰ ਵਿਦੇਸ਼ੀ ਸ਼ਰਾਬ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ - ਭਾਜਪਾ ਨੇ ਕੰਗਨਾ ਰਣੌਤ ਨੂੰ ਉਤਾਰਿਆ ਮੈਦਾਨ 'ਚ, ਜਾਣੋ ਲੋਕ ਸਭਾ ਚੋਣਾਂ ਲੜਨ ਬਾਰੇ ਕੀ ਕਿਹਾ (ਵੀਡੀਓ)
ਫਲਾਇੰਗ ਸਕੁਐਡ, ਨਿਗਰਾਨੀ ਟੀਮਾਂ ਅਤੇ ਪੁਲਸ ਅਧਿਕਾਰੀਆਂ ਨੇ 17.66 ਕਰੋੜ ਰੁਪਏ ਦੀ ਨਕਦੀ ਅਤੇ 18.85 ਲੱਖ ਰੁਪਏ ਦੀ ਸ਼ਰਾਬ, 24.25 ਕਰੋੜ ਰੁਪਏ ਤੋਂ ਵੱਧ ਕੀਮਤ ਦੀ 7.69 ਲੱਖ ਲਿਟਰ ਸ਼ਰਾਬ, 75 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀ 87.04 ਕਿਲੋਗ੍ਰਾਮ ਨਸ਼ੀਲੇ ਪਦਾਰਥ, 1.27 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। 21.47 ਲੱਖ ਰੁਪਏ ਅਤੇ 9 ਲੱਖ ਰੁਪਏ ਦੇ ਹੀਰੇ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਲਈ ਭਾਜਪਾ ਦਾ ਮਾਸਟਰ ਸਟ੍ਰੋਕ, ਟੀਵੀ ਦੇ 'ਰਾਮ' ਨੂੰ ਮੇਰਠ ਤੋਂ ਉਤਾਰਿਆ ਮੈਦਾਨ 'ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e