ਝਾਰਖੰਡ ''ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਕਾਤਲ ਨੇ ਕੱਢੀਆਂ ਅੱਖਾਂ

Friday, Jan 28, 2022 - 04:14 PM (IST)

ਝਾਰਖੰਡ ''ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਕਾਤਲ ਨੇ ਕੱਢੀਆਂ ਅੱਖਾਂ

ਪਾਕੁੜ (ਭਾਸ਼ਾ)- ਝਾਰਖੰਡ ਦੇ ਪਾਕੁੜ ਜ਼ਿਲ੍ਹੇ 'ਚ ਅਮੜਾਪਾੜਾ ਥਾਣਾ ਖੇਤਰ ਦੇ ਅੰਬਾਡੀਹਾ ਮਾਂਝੀ ਟੋਲਾ ਪਿੰਡ 'ਚ 10 ਸਾਲਾ ਕੁੜੀ ਅਤੇ ਉਸ ਦੇ 8 ਸਾਲਾ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਅਤੇ ਬਾਅਦ 'ਚ ਅਣਮਨੁੱਖੀ ਤਰੀਕੇ ਨਾਲ ਅੱਖਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸ਼ੱਕ ਦੇ ਆਧਾਰ 'ਤੇ ਗੁਆਂਢੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਅਮੜਾਪਾੜਾ ਥਾਣਾ ਖੇਤਰ ਦੇ ਅੰਬਾਡੀਹਾ ਪਿੰਡ ਦੇ ਮਾਂਝੀ ਟੋਲਾ ਦੇ ਇਨ੍ਹਾਂ ਦੋਹਾਂ ਬੱਚਿਆਂ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਬੀਤੀ ਰਾਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਕੁੜੀ ਦੀ ਇਕ ਅੱਖ ਅਤੇ ਉਸ ਦੇ 8 ਸਾਲਾ ਭਰਾ ਦੀਆਂ ਦੋਵੇਂ ਅੱਖਾਂ ਵੀ ਕੱਢ ਲਈਆਂ।

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ

ਕੁੜੀ ਦੀ ਉਮਰ 10 ਸਾਲ ਅਤੇ ਭਰਾ ਦੀ 8 ਸਾਲ ਦੱਸੀ ਗਈ ਹੈ। ਮ੍ਰਿਤਕਾਂ ਦੇ ਪਿਤਾ ਪ੍ਰੇਮ ਮਰਾਂਠੀ ਨੇ ਦੱਸਿਆ ਇਕ ਦੋਵੇਂ ਬੱਚੇ ਵੀਰਵਾਰ ਸ਼ਾਮ ਤੋਂ ਹੀ ਲਾਪਤਾ ਸਨ। ਉਨ੍ਹਾਂ ਨੇ ਦੇਰ ਸ਼ਾਮ ਤੱਕ ਘਰ ਨਾ ਪਹੁੰਚਣ 'ਤੇ ਪਿੰਡ 'ਚ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੇ। ਸ਼ੁੱਕਰਵਾਰ ਨੂੰ ਪਿੰਡ ਦੇ ਬਾਹਰ ਦੋਹਾਂ ਦੀਆਂ ਲਾਸ਼ਾਂ ਪਈਆਂ ਹੋਣ ਦੀ ਜਾਣਕਾਰੀ ਮਿਲੀ। ਸੂਚਨਾ ਮਿਲਦੇ ਹੀ ਪੁਲਸ ਜਾਂਚ 'ਚ ਜੁਟ ਗਈ। ਪੁਲਸ ਨੇ ਦੱਸਿਆ ਕਿ ਕਤਲ ਨੇ ਬੇਰਹਿਮ ਤਰੀਕੇ ਨਾਲ ਮ੍ਰਿਤਕ ਬੱਚੀ ਦੀ ਇਕ ਅੱਖ ਅਤੇ ਬੱਚੇ ਦੀਆਂ ਦੋਵੇਂ ਅੱਖਾਂ ਕੱਢ ਲਈਆਂ ਹਨ। ਬੱਚੀ ਦੀ ਲਾਸ਼ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕਤਲ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਹੈ। ਸ਼ੁਰੂਆਤੀ ਜਾੰਚ 'ਚ ਪੁਲਸ ਨੂੰ ਪਤਾ ਲੱਗਾ ਹੈ ਕਿ ਗੁਆਂਢ 'ਚ ਰਹਿਣ ਵਾਲੇ ਗੋਤੀਆ ਨਾਲ ਮ੍ਰਿਤਕਾਂ ਦੇ ਪਰਿਵਾਰ ਦਾ ਪਹਿਲੇ ਤੋਂ ਵਿਵਾਦ ਚੱਲ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਪੁਲਸ ਗੁਆਂਢੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਕਤਲ ਦੇ ਇਸ ਮਾਮਲੇ 'ਚ ਜਾਦੂ ਟੂਣਾ ਦੇ ਐਂਗਲ ਨਾਲ ਵੀ ਕੰਮ ਕਰ ਰਹੀ ਹੈ। ਬੱਚਿਆਂ ਦੇ ਇਸ ਬੇਰਹਿਮ ਕਤਲ ਨਾਲ ਖੇਤਰ ਦੇ ਲੋਕਾਂ 'ਚ ਕਾਫ਼ੀ ਗੁੱਸਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News