ਮਾਲਗੱਡੀ ਦਾ ਇੰਜਣ ਅਤੇ ਤਿੰਨ ਡਿੱਬੇ ਪਟੜੀ ਤੋਂ ਉਤਰੇ

09/24/2017 2:21:00 AM

ਬਿਲਾਸਪੁਰ— ਛੱਤਿਸਗੜ੍ਹ ਦੇ ਬਿਲਾਸਪੁਰ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਮਾਲਗੱਡੀ ਦਾ ਇੰਜਣ ਅਤੇ ਤਿੰਨ ਡਿੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਬਿਲਾਸਪੁਰ ਰੇਲਵੇ ਜੋਨ ਦੇ ਸੀ.ਪੀ.ਆਰ.ਓ. ਪੀ.ਸੀ. ਤ੍ਰਿਪਾਠੀ ਨੇ ਦੱਸਿਆ ਕਿ ਬਿਲਾਸਪੁਰ ਰੇਲ ਮੰਡਲ ਦੇ ਪੇਂਡ੍ਰਾ ਰੋਡ ਰੇਲਵੇ ਸਟੇਸ਼ਨ ਤੋਂ ਬਿਲਾਸਪੁਰ ਵੱਲ ਆ ਰਹੀ ਇਕ ਮਾਲਗੱਡੀ ਦਾ ਇੰਜਣ ਅਤੇ ਤਿੰਨ ਡਿੱਬੇ ਸਾਰਬਹਰਾ ਸਟੇਸ਼ਨ 'ਤੇ ਪਟੜੀ ਤੋਂ ਉਤਰ ਗਏ।
ਇਸ ਹਾਦਸੇ ਕਾਰਨ ਕੁਝ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸੁਧਾਰ ਕਾਰਜ ਲਈ ਸ਼ਹਡੋਲ ਤੋਂ ਕਾਰਜ ਦਲ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਮਾਲਗੱਡੀ ਦਾ ਲੋਕੋ ਪਾਇਲਟ ਅਤੇ ਉਸ ਦਾ ਅਸਿਸਟੈਂਟ ਸੁਰੱਖਿਅਤ ਹਨ। ਸਾਰਬਹਰਾ ਰੇਲਵੇ ਸਟੇਸ਼ਨ 'ਚ ਸੁਧਾਰ ਕਾਰਜ ਲਈ ਐਤਵਾਰ 24 ਸਤੰਬਰ ਨੂੰ ਕੁਝ ਲੋਕਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।


Related News