ਕਾਰ ਨੇ 100 ਦੀ ਸਪੀਡ ''ਚ ਵਿਦਿਆਰਥਣਾਂ ਨੂੰ ਕੁਚਲਿਆ, ਪਰਿਵਾਰ ਵਾਲੇ ਬੋਲੇ- ਇਹ ਮਾਰਨ ਦੀ ਕੋਸ਼ਿਸ਼
Friday, Feb 07, 2025 - 04:03 PM (IST)

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਸ਼ੁੱਕਰਵਾਰ ਦੁਪਹਿਰ 100 ਦੀ ਸਪੀਡ 'ਚ ਕਾਰ ਨੇ 12ਵੀਂ ਦੀਆਂ 5 ਵਿਦਿਆਰਥਣਾਂ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਵਿਦਿਆਰਥਣਾਂ ਉਛਲ ਕੇ ਕਈ ਮੀਟਰ ਦੂਰ ਜਾ ਡਿੱਗੀਆਂ। ਇਕ ਵਿਦਿਆਰਥਣ ਕਾਰ ਦੇ ਬੋਨਟ 'ਚ ਫਸ ਗਈ। ਗੱਡੀ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ 'ਚ ਜ਼ਖ਼ਮੀਆਂ ਹੋਈਆਂ 3 ਵਿਦਿਆਰਥਣਾਂ ਦੀ ਹਾਲਤ ਗੰਭੀਰ ਹੈ। ਸਾਰੀਆਂ ਵਿਦਿਆਰਥਣਾਂ ਸ਼ਿਰਡੀ ਸਾਈਂ ਸਕੂਲ ਦੀਆਂ ਹਨ। ਕਾਰ 'ਚ 5 ਵਿਦਿਆਰਥੀ ਸਵਾਰ ਸਨ। ਹਾਦਸੇ ਤੋਂ ਪਹਿਲੇ ਉਨ੍ਹਾਂ ਨੇ ਵਿਦਿਆਰਥਣਾਂ ਦਾ ਪਿੱਛਾ ਕੀਤਾ ਸੀ। ਹਾਦਸਾ ਕਰੀਬ 12 ਵਜੇ ਰਾਮਗੰਗਾ ਵਿਹਾਰ 'ਚ ਗੋਲਡਨ ਗੇਟ ਅਤੇ ਆਨੰਦਮ ਸਿਟੀ ਹਾਊਂਸਿੰਗ ਸੋਸਾਇਟੀ ਵਾਲੀ ਰੋਡ ਦੀ ਹੈ। ਹਾਦਸੇ ਤੋਂ ਬਾਅਦ ਉੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਹੈ। ਰਾਹਗੀਰਾਂ ਨੇ ਕਾਰ ਨੂੰ ਰੋਕਿਆ। ਇਸ ਵਿਚ 4 ਵਿਦਿਆਰਥੀ ਕਾਰ ਤੋਂ ਉਤਰ ਕੇ ਦੌੜ ਗਏ। ਗੱਡੀ ਚਲਾ ਰਹੇ ਵਿਦਿਆਰਥੀ ਨੂੰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਜ਼ਖ਼ਮੀ ਵਿਦਿਆਰਥਣਾਂ 'ਚੋਂ ਇਕ ਦੇ ਪਿਤਾ ਨੇ ਦੱਸਿਆ,''ਅੱਜ ਵਿਦਿਆਰਥਣਾਂ ਦਾ ਸਕੂਲ 'ਚ ਆਖ਼ਰੀ ਦਿਨ ਸੀ। ਸ਼ਿਰਡੀ ਸਾਈਂ ਸਕੂਲ ਤੋਂ ਬੋਰਡ ਪ੍ਰੀਖਿਆ ਦਾ ਆਈਕਾਰਡ ਲੈਣ ਤੋਂ ਬਾਅਦ ਵਿਦਿਆਰਥਣਾਂ ਹਾਈ ਸਟ੍ਰੀਟ ਪਹੁੰਚੀਆਂ ਸਨ। ਗੋਲਡਨ ਗੇਟ ਵਾਲੀ ਰੋਡ 'ਤੇ ਆਨੰਦਮ ਸਿਟੀ ਦੇ ਸਾਹਮਣੇ ਵਿਦਿਆਰਥਣਾਂ ਸੜਕ 'ਤੇ ਪੈਦਲ ਹੀ ਜਾ ਰਹੀਆਂ ਸਨ। ਉਦੋਂ 5 ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਇਹ ਦੇਖ ਵਿਦਿਆਰਥਣਾਂ ਹੋਰ ਤੇਜ਼ ਜਾਣ ਲੱਗੀਆਂ। ਉਦੋਂ ਇਨ੍ਹਾਂ ਨੌਜਵਾਨਾਂ ਨੇ 100 ਦੀ ਸਪੀਡ ਨਾਲ ਕਾਰ ਉਨ੍ਹਾਂ 'ਤੇ ਚੜ੍ਹਾ ਦਿੱਤੀ। ਇਹ ਹਾਦਸਾ ਨਹੀਂ ਹੈ। ਨੌਜਵਾਨਾਂ ਨੇ ਜਾਣਬੁੱਝ ਕੇ ਵਿਦਿਆਰਥਣਾਂ ਦੇ ਉੱਪਰ ਕਾਰ ਚੜ੍ਹਾਈ ਹੈ। ਇਹ ਕਤਲ ਦੀ ਕੋਸ਼ਿਸ਼ ਦਾ ਮਾਮਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8