5 ਦਿਨ ਪਹਿਲਾਂ ਕਾਰ ਸਮੇਤ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ 'ਚੋਂ ਮਿਲੀਆਂ

03/05/2020 5:24:26 PM

ਵਡੋਦਰਾ— ਗੁਜਰਾਤ ਦੇ ਨਰਮਦਾ ਜ਼ਿਲੇ 'ਚ ਕੇਵੜੀਆ ਨੇੜੇ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਦੇਖਣ ਤੋਂ ਬਾਅਦ ਘਰ ਆਉਂਦੇ ਸਮੇਂ 5 ਦਿਨ ਪਹਿਲਾਂ ਇਕ ਪਰਿਵਾਰ ਕਾਰ ਸਮੇਤ ਲਾਪਤਾ ਹੋ ਗਿਆ ਸੀ। ਗੁਆਂਢੀ ਵਡੋਦਰਾ ਜ਼ਿਲੇ ਦੇ ਲਾਪਤਾ ਹੋਏ ਪਰਿਵਾਰ ਦੇ ਕੁੱਲ 5 ਮੈਂਬਰਾਂ 'ਚੋਂ ਚਾਰ ਮੈਂਬਰਾਂ ਦੀਆਂ ਲਾਸ਼ਾਂ ਅੱਜ ਯਾਨੀ ਵੀਰਵਾਰ ਨੂੰ ਮਿਲ ਗਈਆਂ। ਵਡੋਦਰਾ ਦੇ ਪੁਲਸ ਸੁਪਰਡੈਂਟ ਸੁਧੀਰ ਦੇਸਾਈ ਨੇ ਦੱਸਿਆ ਕਿ ਕਾਰ ਨੂੰ ਚਾਣੌਦ ਥਾਣੇ ਦੇ ਤਿੰਨ ਤਾਲਾਵ ਪਿੰਡ ਨੇੜੇ ਨਰਮਦਾ ਪ੍ਰਾਜੈਕਟ ਦੀ ਇਕ ਨਹਿਰ 'ਚੋਂ ਕੱਢਿਆ ਗਿਆ। ਇਸ 'ਚ ਵਡੋਦਰਾ ਦੇ ਨਵਾਪੁਰਾ ਵਾਸੀ ਕਲਪੇਸ਼ ਪਰਮਾਰ (35), ਉਨ੍ਹਾਂ ਦੀ ਮਾਤਾ ਊਸ਼ਾਬੇਨ (55) ਅਤੇ ਬੇਟਾ ਅਤੇ ਬੇਟੀ (ਦੋਵੇਂ 10 ਤੋਂ ਘੱਟ ਉਮਰ ਦੇ) ਲਾਸ਼ਾਂ ਮਿਲੀਆਂ ਹਨ। ਪਤਨੀ ਤ੍ਰਿਪਤੀ (30) ਦੀ ਲਾਸ਼ ਇਸ 'ਚ ਨਹੀਂ ਮਿਲੀ। 

ਕਾਰ ਦੀ ਖਿੜਕੀ ਖੁੱਲ੍ਹੀ ਹੋਣ ਕਾਰਨ ਅਜਿਹਾ ਲੱਗਦਾ ਹੈ ਕਿ ਉਸ ਦੀ ਲਾਸ਼ ਪਾਣੀ 'ਚ ਰੁੜ ਗਈ ਹੋਵੇਗੀ। ਇਸ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਹ ਪਰਿਵਾਰ ਇਕ ਮਾਰਚ ਨੂੰ ਸਟੈਚੂ ਆਫ ਯੂਨਿਟੀ ਦੇਖ ਕੇ ਘਰ ਆਉਂਦੇ ਸਮੇਂ ਲਾਪਤਾ ਹੋ ਗਿਆ ਸੀ। ਉਨ੍ਹਾਂ ਦੇ ਮੋਬਾਇਲ ਫੋਨ ਦੇ ਅੰਤਿਮ ਲੋਕੇਸ਼ਨ ਦੇ ਆਧਾਰ 'ਤੇ ਤਲਾਸ਼ ਦੌਰਾਨ ਨਹਿਰ 'ਚੋਂ ਕਾਰ ਦਾ ਪਤਾ ਲੱਗਾ। ਮੰਨਿਆ ਜਾ ਰਿਹਾ ਹੈ ਕਿ ਰਾਤ ਨੂੰ ਹਾਦਸੇ ਦੀ ਸ਼ਿਕਾਰ ਕਾਰ ਅਚਾਨਕ ਨਹਿਰ 'ਚ ਡਿੱਗ ਗਈ ਹੋਵੇਗੀ।


DIsha

Content Editor

Related News