15 ਫੁੱਟ ਡੂੰਘੇ ਖੂਹ 'ਚ ਡਿੱਗੀ ਕਾਰ, ਚਮਤਕਾਰੀ ਢੰਗ ਨਾਲ ਬਚਿਆ ਜੋੜਾ

Saturday, Oct 12, 2024 - 01:51 PM (IST)

15 ਫੁੱਟ ਡੂੰਘੇ ਖੂਹ 'ਚ ਡਿੱਗੀ ਕਾਰ, ਚਮਤਕਾਰੀ ਢੰਗ ਨਾਲ ਬਚਿਆ ਜੋੜਾ

ਕੋਚੀ (ਭਾਸ਼ਾ)- ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਜੋੜੀ ਦੀ ਕਾਰ 15 ਫੁੱਟ ਡੂੰਘੇ ਖੂਹ 'ਚ ਡਿੱਗ ਗਈ, ਹਾਲਾਂਕਿ ਹਾਦਸੇ 'ਚ ਚਮਤਕਾਰੀ ਢੰਗ ਨਾਲ ਉਹ ਬਚ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੇਰਲ 'ਚ ਕੋਚੀ ਦੇ ਪੱਟੀਮੈਟਮ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੜਕ 'ਤੇ ਇਕ ਟੋਇਆ ਸੀ ਪਰ ਜੋੜੇ ਨੂੰ ਉਸ ਬਾਰੇ ਪਤਾ ਨਹੀਂ ਸੀ। ਜਦੋਂ ਕਾਰ ਉੱਥੋਂ ਲੰਘੀ ਤਾਂ ਉਨ੍ਹਾਂ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਕਾਰ ਕੋਲ ਦੁਕਾਨ ਨਾਲ ਜਾ ਟਕਰਾਈ ਅਤੇ ਫਿਰ ਕਰੀਬ ਦੇ ਖੂਹ 'ਚ ਡਿੱਗ ਗਈ। 

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ 9 ਵਜੇ ਇਹ ਹਾਦਸਾ ਹੋਇਆ। ਅਧਿਕਾਰੀ ਨੇ ਦੱਸਿਆ,''ਕਾਰ ਦੀ ਰਫ਼ਤਾਰ ਤੇਜ਼ ਰਹੀ ਹੋਵੇਗੀ ਅਤੇ ਜੋੜਾ ਸ਼ਾਇਦ 'ਗੂਗਲ ਮੈਪ' ਦਾ ਇਸਤੇਮਾਲ ਕਰ ਰਿਹਾ ਸੀ, ਕਿਉਂਕਿ ਜਦੋਂ ਕਾਰ ਖੂਹ 'ਚੋਂ ਬਾਹਰ ਕੱਢੀ ਗਈ ਤਾਂ ਉਨ੍ਹਾਂ ਦੇ ਫੋਨ 'ਤੇ 'ਗੂਗਲ ਮੈਪ' ਐਪ ਚੱਲ ਰਿਹਾ ਸੀ।'' ਉਨ੍ਹਾਂ ਦੱਸਇਆ ਕਿ ਕਿਉਂਕਿ ਖੂਹ 'ਚ ਪਾਣੀ ਘੱਟ ਸੀ, ਇਸ ਲਈ ਜੋੜਾ ਕਾਰ ਦੇ ਪਿਛਲੇ ਦਰਵਾਜ਼ੇ ਰਾਹੀਂ ਸੁਰੱਖਿਅਤ ਬਾਹਰ ਨਿਕਲ ਸਕਿਆ ਅਤੇ ਮਦਦ ਪਹੁੰਚਣ ਤੱਕ ਖੂਹ ਦੇ ਅੰਦਰ ਹੀ ਰਹੇ। ਅਧਿਕਾਰੀ ਨੇ ਦੱਸਿਆ,''ਜੇਕਰ ਖੂਹ ਪਾਣੀ ਨਾਲ ਭਰਿਆ ਹੁੰਦਾ ਤਾਂ ਸਥਿਤੀ ਵੱਖ ਹੋ ਸਕਦੀ ਸੀ।'' ਉਨ੍ਹਾਂ ਦੱਸਿਆ ਕਿ ਖੂਹ ਦੇ ਅੰਦਰ ਪੌੜੀ ਲਗਾ ਕੇ ਜੋੜੇ ਨੂੰ ਬਾਹਰ ਕੱਢਿਆ ਗਿਆ। ਜੋੜੇ ਨੂੰ ਮਾਮੂਲੀ ਸੱਟ ਲੱਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News