ਖੱਡ ’ਚ ਡਿੱਗੀ ਬਰਾਤੀਆਂ ਨਾਲ ਭਰੀ ਕਾਰ, 1 ਦੀ ਮੌਤ, 3 ਬਰਾਤੀ ਜ਼ਖਮੀ

Sunday, Dec 12, 2021 - 04:03 PM (IST)

ਖੱਡ ’ਚ ਡਿੱਗੀ ਬਰਾਤੀਆਂ ਨਾਲ ਭਰੀ ਕਾਰ, 1 ਦੀ ਮੌਤ, 3 ਬਰਾਤੀ ਜ਼ਖਮੀ

ਮੰਡੀ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਧੁੰਦ ਕਾਰਨ ਇਕ ਬਰਾਤੀਆਂ ਨਾਲ ਭਰੀ ਕਾਰ ਖੱਡ ਵਿਚ ਡਿੱਗ ਗਈ, ਜਿਸ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ 3 ਹੋਰ ਬਰਾਤੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਕੋਟਲੀ ਸਬ-ਡਵੀਜ਼ਨ ਦੇ ਲਾਗਧਾਰ ਵਿਚ ਵਾਪਰਿਆ। ਇੱਥੇ ਬਰਾਤ ਬਲਹ ਤੋਂ ਕੁਮਹਾਰੜਾ ਗਈ ਸੀ। ਐਤਵਾਰ ਸਵੇਰੇ ਵਿਦਾਈ ਮਗਰੋਂ ਜਦੋਂ ਬਰਾਤ ਵਾਪਸ ਪਰਤ ਰਹੀ ਸੀ ਤਾਂ ਲਾਗਧਾਰ ’ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਲਾੜੇ ਦੇ ਨਾਨਾ ਦੀ ਮੌਤ ਹੋ ਗਈ, ਜਦਕਿ ਪਿਤਾ, ਚਾਚਾ ਅਤੇ ਮਾਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 

ਜ਼ਖਮੀ ਸਾਰੇ ਬਰਾਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਿ੍ਰਤਕ ਦੀ ਪਛਾਣ ਕੈਹਨਵਾਲ ਪਿੰਡ ਦੇ ਭੂਪ ਸਿੰਘ ਗੁਲੇਰੀਆ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਜਦੋਂ ਜ਼ਖਮੀਆਂ ਨੂੰ ਕੱਢ ਕੇ 108 ਐਂਬੂਲੈਂਸ ਤੋਂ ਕੋਟਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਲਾੜੇ ਦਾ ਨਾਨਾ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਜਦਕਿ ਸਾਰੇ ਜ਼ਖਮੀਆਂ ਨੂੰ ਖੇਤਰੀ ਹਸਪਤਾਲ ਮੰਡੀ ਰੈਫਰ ਕਰ ਦਿੱਤਾ ਗਿਆ। 


author

Tanu

Content Editor

Related News