ਸੁਨਹਿਰੀ ਅੱਖਰਾਂ 'ਚ ਦਰਜ ਹੋਇਆ ਕੈਪਟਨ ਗੀਤਿਕਾ ਕੌਲ ਦਾ ਨਾਂ, ਮਿਹਨਤ ਨਾਲ ਸਿਰਜਿਆ ਇਤਿਹਾਸ
Wednesday, Dec 06, 2023 - 11:27 AM (IST)
ਲੇਹ (ਭਾਸ਼ਾ)- ਕੈਪਟਨ ਗੀਤਿਕਾ ਕੌਲ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ 'ਤੇ ਤਾਇਨਾਤ ਹੋਣ ਵਾਲੀ ਭਾਰਤੀ ਫ਼ੌਜ ਦੀ ਪਹਿਲੀ ਮਹਿਲਾ ਮੈਡੀਕਲ ਅਧਿਕਾਰੀ ਬਣ ਗਈ ਹੈ। 'ਫਾਇਰ ਐਂਡ ਫਿਊਰੀ' ਕੋਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਹ ਉਪਲੱਬਧੀ ਪ੍ਰਸਿੱਧ ਸਿਆਚਿਨ ਬੈਟਲ ਸਕੂਲ 'ਚ ਸਖ਼ਤ ਸਿਖਲਾਈ ਦੇ ਸਫ਼ਲ ਸਮਾਪਤੀ ਤੋਂ ਬਾਅਦ ਮਿਲੀ ਹੈ, ਜਿਸ 'ਚ ਬੇਹੱਦ ਉੱਚਾਈ 'ਤੇ ਰਹਿਣ ਦੇ ਅਨੁਕੂਲ ਬਣਾਉਣਾ, ਖ਼ੁਦ ਨੂੰ ਬਚਾਉਣ ਦੀ ਤਕਨੀਕ ਅਤੇ ਵਿਸ਼ੇਸ਼ ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਹਨ।
ਭਾਰਤੀ ਫ਼ੌਜ ਦੀ 'ਫਾਇਰ ਐਂਡ ਫਿਊਰੀ' ਕੋਰ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ। 'ਫਾਇਰ ਐਂਡ ਫਿਊਰੀ' ਕੋਰ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ,''ਸਨੋ ਲੇਪਰਡ ਬ੍ਰਿਗੇਡ ਦੀ ਕੈਪਟਨ ਗੀਤਿਕਾ ਕੌਲ ਸਿਆਚਿਨ ਬੈਟਲ ਸਕੂਲ 'ਚ ਸਫ਼ਲਤਾਪੂਰਵਕ ਸਿਖ਼ਲਾਈ ਪੂਰੀ ਕਰਨ ਤੋਂ ਬਾਅਦ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ 'ਚ ਤਾਇਨਾਤ ਹੋਣ ਵਾਲੀ ਭਾਰਤੀ ਫ਼ੌਜ ਦੀ ਪਹਿਲੀ ਮਹਿਲਾ ਮੈਡੀਕਲ ਅਧਿਕਾਰੀ ਬਣ ਗਈ ਹੈ।'' ਉੱਤਰੀ ਹਿਮਾਲਿਆ 'ਚ ਸਥਇਤ ਸਿਆਚਿਨ ਆਪਣੇ ਸਾਮਰਿਕ ਮਹੱਤਵ, ਪ੍ਰਤੀਕੂਲ ਜਲਵਾਯੂ ਅਤੇ ਤੰਗ ਇਲਾਕੇ ਕਾਰਨ ਚੁਣੌਤੀਆਂ ਨਾਲ ਭਰਿਆ ਖੇਤਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8